ਖੰਨੇ ‘ਚ ਸਰੀਏ ਦੇ ਭਰੇ ਟਰੱਕ ਦੇ ਪਿੱਛੇ ਵੱਜੀ ਟੂਰਿਸਟ ਬੱਸ, 2 ਦੀ ਮੌਤ

    0
    150

    ਖੰਨਾ, ਜਨਗਾਥਾ ਟਾਇਮਜ਼: (ਰਵਿੰਦਰ)

    ਜੀਟੀ ਰੋਡ ਖੰਨਾ ਦੇ ਫਲਾਈ ਓਵਰ ਉੱਤੇ ਖੜ੍ਹੇ ਸਰੀਏ ਦੇ ਭਰੇ ਟਰੱਕ ਵਿਚ ਟੂਰਿਸਟ ਬੱਸ ਵੱਜਣ ਨਾਲ ਦੋ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਤਿੰਨ ਜਾਣਿਆ ਦੇ ਗੰਭੀਰ ਸੱਟਾਂ ਲੱਗੀਆਂ। ਇਹ ਹਾਦਸਾ ਮਾਰਕਫੈੱਡ ਦੇ ਸਾਹਮਣੇ ਸਵੇਰੇ 3 ਵਜੇ ਦੇ ਕਰੀਬ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬੱਸ ਯੂਪੀ ਤੇ ਬਿਹਾਰ ਤੋਂ ਸਵਾਰੀਆਂ ਲੈ ਕੇ ਲੁਧਿਆਣੇ ਵੱਲ ਨੂੰ ਜਾ ਰਹੀ ਸੀ। ਜੀਟੀ ਰੋਡ ਮਾਰਕਫੈੱਡ ਦੇ ਸਾਹਮਣੇ ਪੁਲ਼ ਉਤੇ ਇਕ ਟਰੱਕ ਸਰੀਏ ਨਾਲ ਭਰਿਆ ਖੜਾ ਸੀ। ਜਿਸ ਨੂੰ ਬੱਸ ਦਾ ਡਰਾਈਵਰ ਦੇਖ ਨਹੀਂ ਸਕਿਆ। ਜਿਸ ਨਾਲ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋਈ।

    ਟੱਕਰ ਐਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਟਰੱਕ ਦੇ ਪਿੱਛੇ ਲਮਕਦੇ ਸਰੀਏ ਬੱਸ ਦੇ ਵਿਚ ਵੜ ਗਏ। ਜਿਸ ਨਾਲ ਬੱਸ ਡਰਾਈਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਬੱਸ ਡਰਾਈਵਰ ਦੇ ਨਾਲ ਇਕ ਹੋਰ ਵਿਅਕਤੀ ਦੀ ਲਾਸ਼ ਵੀ ਮਿਲੀ। ਮੰਨਿਆ ਜਾ ਰਿਹਾ ਕਿ ਇਹ ਟਰੱਕ ਦਾ ਡਰਾਈਵਰ ਹੋ ਸਕਦਾ। ਤਿੰਨ ਵਿਅਕਤੀ ਜ਼ਖ਼ਮੀ ਵੀ ਹੋ ਗਏ। ਫਿਲਹਾਲ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ। ਮ੍ਰਿਤਕਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।

    LEAVE A REPLY

    Please enter your comment!
    Please enter your name here