ਖਾਲਸਾ ਕਾਲਜ ਮਾਹਿਲਪੁਰ ਵਿੱਚ ਵਿਗਿਆਨ ਦਿਵਸ ਮਨਾਇਆ ਗਿਆ

    0
    129

    ਮਾਹਿਲਪੁਰ( ਸੇਖੋਂ ) ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਾਰਜਕਾਰੀ ਪ੍ਰਿੰਸੀਪਲ ਅਰਾਧਨਾ ਦੁੱਗਲ ਦੀ ਅਗਵਾਈ ਹੇਠ ਸਾਇੰਸ ਵਿਭਾਗ ਵਲੋਂ ਡੀਬੀਟੀ ਸਕੀਮ ਅਧੀਨ ਭਾਰਤ ਦੇ ਪ੍ਰਸਿੱਧ ਵਿਗਿਆਨੀ ਸੀ.ਵੀ. ਰਮਨ ਦੀ ਯਾਦ ਨੂੰ ਸਮਰਪਿਤ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਸਾਇੰਸ ਮੇਲਾ ਕਰਾਇਆ ਗਿਆ। ਇਸ ਵਿਗਿਆਨ ਦਿਵਸ ਦਾ ਥੀਮ ‘ਵਿਗਿਆਨ ਦੇ ਖੇਤਰ ਵਿੱਚ ਔਰਤਾਂ ਦਾ ਯੋਗਦਾਨ’ ਸੀ ਜਿਸ ਸਬੰਧੀ ਮੇਜ਼ਬਾਨ ਕਾਲਜ ਅਤੇ ਬੀਐੱਡ ਕਾਲਜ ਦੇ ਵਿਦਿਆਰਥੀਆਂ ਨੇ ਪੋਸਟਰ ਬਣਾਉਣ, ਪੋਸਟਰ ਪੇਸ਼ਕਾਰੀ, ਪੀਪੀਟੀ ਪੇਸ਼ਕਾਰੀ, ਲੇਖ ਰਚਨਾ, ਮਾਡਲ ਪੇਸ਼ਕਾਰੀ ਸਬੰਧੀ ਕਰਵਾਏ ਸਿਰਜਣਾਤਮਿਕ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।
    ਇਸ ਮੌਕੇ ਪ੍ਰਿੰਸੀਪਲ ਅਰਾਧਨਾ ਦੁੱਗਲ ਨੇ ਵਿਦਿਆਰਥੀਆਂ ਨੂੰ ਸਾਇੰਸ ਮੇਲੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਸਾਇੰਸ ਵਿਸ਼ੇ ਨਾਲ ਸਬੰਧਤ ਸਿਰਜਣਾਤਮਿਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ• ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਐਗਰੀਕਲਚਰ ਵਿਭਾਗ ਦੇ ਸਮੀਰ ਸ਼ਰਮਾ ਨੇ ਪਹਿਲਾ, ਖਾਲਸਾ ਕਾਲਜ ਆਫ ਐਜੂਕੇਸ਼ਨ ਦੀ ਵਿਦਿਆਰਥਣ ਭੁਪਿੰਦਰ ਕੌਰ ਨੇ ਲੇਖ ਰਚਣ ਵਿੱਚ ਪਹਿਲਾ, ਡਾਇਨਾਮਿਕ ਮਾਡਲ ਪੇਸ਼ਕਾਰੀ ਵਿੱਚ ਬੀਐੱਡ ਕਾਲਜ ਦੇ ਵਿਦਿਆਰਥੀਆਂ ਦਿਵਿਆ, ਨਵਜੋਤ ਅਤੇ ਕਿਰਨਪ੍ਰੀਤ ਨੇ ਪਹਿਲਾ, ਸਟੇਟਿਕ ਮਾਡਲ ਵਿੱਚ ਐਮਐਸਸੀ ਵਿਭਾਗ ਦੇ ਨਵਜੀਤ ਤੇ ਮਨਪ੍ਰੀਤ ਨੇ ਪਹਿਲਾ ਸਥਾਨ, ਪੋਸਟਰ ਪੇਸ਼ਕਾਰੀ ਵਿੱਚ ਬੀਐੱਡ ਕਾਲਜ ਦੀ ਵਿਦਿਆਰਥਣ ਗੁਰਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਾਬਕਾ ਪ੍ਰਿੰ. ਜੱਗ ਸਿੰਘ, ਸੇਵਾ ਮੁਕਤ ਪ੍ਰੋ. ਸਰਵਣ ਸਿੰਘ, ਪ੍ਰੋ ਵਿਕਰਾਂਤ ਰਾਣਾ, ਪ੍ਰੋ ਆਰਤੀ ਸ਼ਰਮਾ, ਡਾ. ਕੋਮਲ ਬੱਧਣ,ਡਾ. ਵਰਿੰਦਰ ਕੁਮਾਰ, ਪ੍ਰੋ ਰੋਹਿਤ ਪੁਰੀ, ਪ੍ਰੋ ਦਵਿੰਦਰ ਠਾਕੁਰ,ਪ੍ਰੋ ਗਣੇਸ਼ ਆਦਿ ਸਮੇਤ ਕਾਲਜ ਦੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
    ਕੈਪਸ਼ਨ- ਵਿਗਿਆਨ ਮੇਲੇ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ ਅਰਾਧਨਾ ਦੁੱਗਲ ਅਤੇ ਹੋਰ।

    LEAVE A REPLY

    Please enter your comment!
    Please enter your name here