ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫ਼ਤਾਰ, ਵਿਆਹ ਦੇ ਬਹਾਨੇ ਬਲਾਤਕਾਰ ਅਤੇ ਧੋਖਾਧੜੀ ਦਾ ਹੈ ਦੋਸ਼

    0
    141

    ਮੁੰਬਈ, ਜਨਗਾਥਾ ਟਾਇਮਜ਼: (ਰੁਪਿੰਦਰ)

    ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਨਿੱਜੀ ਬਾਡੀਗਾਰਡ ਕੁਮਾਰ ਹੇਗੜੇ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹੇਗੜੇ ਨੂੰ ਕਰਨਾਟਕ ਦੇ ਉਸਦੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਮਾਰ ਹੇਗੜੇ ‘ਤੇ ਇਕ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਅਤੇ ਧੋਖਾਧੜੀ ਦਾ ਦੋਸ਼ ਲਾਇਆ ਹੈ।

    ਕੰਗਨਾ ਰਣੌਤ ਦੇ ਨਿੱਜੀ ਬਾਡੀਗਾਰਡ ਵਿਆਹ ਕਰਵਾਉਣ ਲਈ ਆਪਣੇ ਪਿੰਡ ਗਿਆ ਸੀ। ਜਿਥੇ ਪੁਲਿਸ ਨੇ ਉਸ ਨੂੰ ਵਿਆਹ ਦੀਆਂ ਤਿਆਰੀਆਂ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਕੁਮਾਰ ਹੇਗੜੇ ‘ਤੇ ਵਿਆਹ ਦਾ ਝਾਂਸਾ ਦੇ ਕੇ ਮੁੰਬਈ ਦੀ ਇਕ ਬਿਊਟੀਸ਼ੀਅਨ ਨੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਕੁਮਾਰ ਹੇਗੜੇ ਖ਼ਿਲਾਫ਼ ਮੁੰਬਈ ਦੇ ਡੀਐਨ ਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ।

    ਮੁੰਬਈ ਦੇ ਡੀਐਨ ਨਗਰ ਥਾਣੇ ਦੇ ਅਧਿਕਾਰੀਆਂ ਨੇ ਦੋਸ਼ੀ ਕੁਮਾਰ ਹੇਗੜੇ ਨੂੰ ਉਸ ਦੇ ਪਿੰਡ ਜਾ ਕੇ ਗ੍ਰਿਫਤਾਰ ਕਰ ਲਿਆ ਹੈ। ਕੁਮਾਰ ਹੇਗੜੇ ਆਪਣੇ ਵਿਆਹ ਦੇ ਸਿਲਸਿਲੇ ਵਿਚ ਕਰਨਾਟਕ ਦੇ ਮੰਡਯਾ ਜ਼ਿਲੇ ਵਿਚ ਸਥਿਤ ਆਪਣੇ ਪਿੰਡ ਹੇਗਦਹਾਲੀ ਗਿਆ ਹੋਇਆ ਸੀ ਅਤੇ 28 ਅਪ੍ਰੈਲ ਤੋਂ ਉਸ ਦਾ ਫੋਨ ਬੰਦ ਸੀ। ਅਜਿਹੀ ਸਥਿਤੀ ਵਿੱਚ ਪੀੜਤਾ ਅਤੇ ਕੇਸ ਦਰਜ ਕਰਨ ਦੇ ਬਾਅਦ ਵੀ ਪੁਲਿਸ ਉਸ ਨਾਲ ਸੰਪਰਕ ਨਹੀਂ ਕਰ ਸਕੀ।

    ਦੱਸਣਯੋਗ ਹੈ ਕਿ ਇੱਕ 30 ਸਾਲਾ ਬਿਊਟੀਸ਼ੀਅਨ ਨੇ ਕੰਗਣਾ ਰਨੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਉੱਤੇ ਵਿਆਹ ਦੇ ਬਹਾਨੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਐਫਆਈਆਰ ਦੇ ਅਨੁਸਾਰ ਪੀੜਤਾਂ ਪਿਛਲੇ ਸਾਲ ਜੂਨ ਵਿੱਚ ਇੱਕ ਫਿਲਮ ਸ਼ੂਟਿੰਗ ਦੌਰਾਨ ਕੁਮਾਰ ਹੇਗੜੇ ਨੂੰ ਮਿਲੀ ਸੀ। ਮਹਿਲਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਕੁਮਾਰ ਹੇਗੜੇ ਨੇ ਪਹਿਲਾਂ ਵਿਆਹ ਲਈ ਪ੍ਰਪੋਜ਼ ਕੀਤਾ ਸੀ।

    ਜਦੋਂ ਕੁਮਾਰ ਹੇਗੜੇ ਨੇ ਉਸ ਨੂੰ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲਈ ਕਿਹਾ ਤਾਂ ਉਹ ਸਹਿਮਤ ਹੋ ਗਈ ਕਿਉਂਕਿ ਉਸਨੂੰ ਉਮੀਦ ਸੀ ਕਿ ਉਹ ਉਸ ਨਾਲ ਵਿਆਹ ਕਰਵਾਏਗਾ। ਔਰਤ ਨੇ ਇਹ ਵੀ ਕਿਹਾ ਕਿ ਉਸਨੇ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਪਰ ਕੁਮਾਰ ਹੇਗੜੇ ਨੇ ਇਸਨੂੰ ਮਜਬੂਰ ਕੀਤਾ। ਪੀੜਤਾਂ ਨੇ ਇਹ ਵੀ ਦੋਸ਼ ਲਾਇਆ ਕਿ ਕੁਮਾਰ ਹੇਗੜੇ ਨੇ ਇਹ ਕਹਿ ਕੇ 50,000 ਰੁਪਏ ਉਧਾਰ ਲਏ ਸਨ ਕਿ ਉਸਦੀ ਮਾਂ ਬੀਮਾਰ ਹੈ।

    LEAVE A REPLY

    Please enter your comment!
    Please enter your name here