ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਡੇਂਗੂ ਬਿਮਾਰੀ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ- ਡਾ. ਘੋਤੜਾ

    0
    131

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਡੇਂਗੂ, ਚਿਕਨਗੁਣੀਆ ਅਤੇ ਮਲੇਰੀਆਂ ਵਰਗੀਆ ਬਿਮਾਰੀਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਕੌਮੀ ਡੇਂਗੂ ਦਿਵਸ ਦੇ ਮੌਕੇ ਸਿਹਤ ਵਿਭਾਗ ਦੀਆ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਹੇਠ ਜਨ ਜਾਗਰੂਕਤਾ ਲਈ ਵੈਕਟਰ ਬੋਰਨ ਬਿਮਾਰੀਆਂ ਖਾਸ ਕਰਕੇ ਮੇਲਰੀਆਂ ਅਤੇ ਡੇਂਗੂ ਸੰਬੰਧੀ ਆਈ.ਈ.ਸੀ. ਮਟੀਰੀਅਲ ਦਫ਼ਤਰ ਸਿਵਲ ਸਰਜਨ ਵਿਖੇ ਜਾਰੀ ਕੀਤਾ ਗਿਆ।

    ਡੇਂਗੂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਸਿਰਫ਼ ਦਿਨ ਵੇਲੇ ਹੀ ਕੱਟਦਾ ਹੈ। ਡੇਗੂ ਹੋਣ ਨਾਲ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆ ਵਿੱਚ ਦਰਦ, ਚਮੜੀ ਤੇ ਦਾਣੇ, ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਆਦਿ ਹੋ ਸਕਦੇ ਹਨ। ਸਿਹਤ ਵਿਭਾਗ ਵਲੋਂ ਹਰੇਕ ਸ਼ੁਕਰਵਾਰ ਖੁਸ਼ਕ ਦਿਵਸ ਮਨਾ ਕੇ ਡੇਂਗੂ ਦੇ ਲਾਰਵਾਂ ਦੇ ਪੈਦਾ ਹੋਣ ਦੀ ਜਗ੍ਹਾ ਜਿਵੇਂ ਕੂਲਰ, ਗਮਲੇ, ਫਰਿਜਾਂ ਦੀਆਂ ਟਰੇਆ ਨੂੰ ਸਾਫ਼ ਕਰਕੇ ਸੁਕਾਇਆ ਜਾਵੇ ਤਾਂ ਜੋ ਇਹ ਬਿਮਾਰੀ ਫੈਲਾਉਣ ਦਾ ਲਾਰਵਾਂ ਖ਼ਤਮ ਹੋ ਸਕਦਾ ਹੈ। ਇਸ ਮੌਕੇ ਐਪੀਡੀਮੋਲੋਜਿਸਟ ਡਾ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਦਾ ਹੈ।ਡੇਂਗੂ ਪੈਫਲਿਟ ਜਾਰੀ ਕਰਨ ਮੌਕੇ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਸੁਨੀਲ ਅਹੀਰ ਜ਼ਿਲ੍ਹਾ ਪਰਿਵਾਰ ਅਫ਼ਸਰ, ਡਾ. ਸ਼ਲੇਸ਼ ਕੁਮਾਰ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਏ ਐਮ ਓ ਰਾਮ ਕੁਮਾਰ ਤੇ ਗੋਪਾਲ ਸਰੂਪ, ਹੈਲਥ ਇੰਸਪੈਕਟਰ ਸੰਜੀਵ ਠਾਕਰ ਤਰਸੇਮ ਲਾਲ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here