ਕੋਠੀ ਦਾ ਸੌਦਾ ਕਰਵਾ ਕੇ ਮਾਰੀ ਸਾਢੇ 32 ਲੱਖ ਦੀ ਠੱਗੀ, ਮਾਮਲਾ ਦਰਜ

    0
    145

    ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੋਠੀ ਦੀ ਡੀਲ ਬਦਲੇ ਇਕ ਵਿਅਕਤੀ ਨਾਲ ਸਾਢੇ 32 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਪੜਤਾਲ ਤੋਂ ਬਾਅਦ ਇਕ ਵਿਅਕਤੀ ਖ਼ਿਲਾਫ 420 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਦਰਖਾਸਤ ਨੰਬਰ 1857 ਸਪੈਸ਼ਲ ਪੀਸੀ ਰਾਹੀਂ ਗੁਰਸ਼ੇਰ ਸਿੰਘ ਸਿੱਧੂ ਪੁੱਤਰ ਮੋਹਨਜੀਤ ਸਿੰਘ ਸਿੱਧੂ ਵਾਸੀ ਕੋਟ ਰੋਡ ਫਰੀਦਕੋਟ ਹਾਲ ਆਬਾਦ ਗੁਰੂਹਰਸਹਾਏ ਨੇ ਦੱਸਿਆ ਕਿ ਦੋਸ਼ੀ ਭੂਸ਼ਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਸਿਕਰੀ ਬਾਜ਼ਾਰ ਬਠਿੰਡਾ ਹਾਲ ਆਬਾਦ ਸਕਾਈਲੈਂਡ ਰਿਜੋਰਟ ਮੁਲਤਾਨੀਆਂ ਰੋਡ ਬਠਿੰਡਾ ਨੇ ਬਠਿੰਡਾ ਵਿਖੇ ਕੋਠੀ ਦੀ ਡੀਲ ਦੇ ਬਦਲੇ ਉਸ ਨਾਲ ਸਾਢੇ 32 ਲੱਖ ਰੁਪਏ ਦੀ ਠੱਗੀ ਮਾਰੀ ਹੈ ਤੇ ਉਸ ਨਾਲ ਬੰਦ ਪਏ ਖਾਤਿਆਂ ਦੇ ਚੈੱਕ ਦੇ ਕੇ ਧੋਖਾਧੜੀ ਕੀਤੀ ਹੈ।

    ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪੜਤਾਲ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here