ਚੰਡੀਗੜ੍ਹ , ਜਨਗਾਥਾ ਟਾਇਮਜ਼: (ਰਵਿੰਦਰ)
ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਕਰ ਰਹੀ ਐੱਸਆਈਟੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਹੁਣ 22 ਜੂਨ ਨੂੰ ਪੁੱਛਗਿੱਛ ਕਰੇਗੀ। ਪਹਿਲਾਂ ਐੱਸਆਈਟੀ ਨੇ ਬਾਦਲ ਨੂੰ 16 ਜੂਨ ਨੂੰ ਮੋਹਾਲੀ ਦੇ ਪੀਐੱਸਪੀਸੀਐੱਲ ਦੇ ਗੈਸਟ ਹਾਊਸ ‘ਚ ਤਲਬ ਕੀਤਾ ਸੀ ਪਰ ਬਾਦਲ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਮੁੜ ਤਰੀਕ ਤੈਅ ਕਰਨ ਦੀ ਮੰਗ ਕੀਤੀ ਸੀ। ਐੱਸਆਈਟੀ ਨੇ ਬਾਦਲ ਨੂੰ ਲਿਖਿਆ ਹੈ ਕਿ ਉਹ 22 ਜੂਨ ਨੂੰ ਸਵੇਰੇ 10.30 ਵਜੇ ਸੈਕਟਰ 4 ਸਥਿਤ ਐੱਮਐੱਲਏ ਫਲੈਟ ‘ਤੇ ਉਪਲਬਧ ਰਹਿਣ ਤੇ ਸਬੂਤ ਆਪਣੇ ਨਾਲ ਰੱਖਣ।
ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਕਰ ਰਹੇ ADGP ਐੱਲ ਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ ਸੀ।