ਕੈਪਟਨ ਨੂੰ ਮੋਦੀ ਦਾ ਆਸ਼ੀਰਵਾਦ, ਇਸੇ ਲਈ ਸਕੂਲਾਂ ਨੂੰ ਮਿਲਿਆ ਨੰਬਰ ਇਕ ਦਰਜਾ: ਸਿਸੋਦੀਆ

    0
    145

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਦੇਸ਼ ਦੇ ਸਕੂਲਾਂ ਵਿਚੋਂ ਪੰਜਾਬ ਨੂੰ ਪਹਿਲਾ ਦਰਜਾ ਦਿੱਤਾ ਗਿਆ ਜਦ ਕਿ ਦਿੱਲੀ ਦੇ ਸਕੂਲਾਂ ਦਾ ਦਰਜਾ ਹੇਠਾਂ ਸੁਟਣ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਦੋਸਤੀ ਸਪਸ਼ਟ ਹੁੰਦੀ ਹੈ।

    ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਬੀਤੇ ਪੰਜ ਸਾਲ ਦੌਰਾਨ 800 ਸਰਕਾਰੀ ਸਕੂਲ ਬੰਦ ਹੋ ਗਏ ਤੇ ਕਈ ਹੋਰਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ। ਇਸ ਹਾਲਤ ਵਿੱਚ ਪੰਜਾਬ ਨੂੰ ਨੰਬਰ ਇਕ ਦਾ ਦਰਜਾ ਦੇਣਾ ਹੈਰਾਨੀ ਤੇ ਪ੍ਰੇਸ਼ਾਨੀ ਦਾ ਸਬੱਬ ਹੈ। ਉਨ੍ਹਾਂ ਨੇ ਕਿਹਾ “ਕੈਪਟਨ (ਅਮਰਿੰਦਰ ਸਿੰਘ) ਨੂੰ ਮੋਦੀ ਜੀ ਦਾ ਆਸ਼ੀਰਵਾਦ ਹੈ। ਦਿੱਲੀ ਦੇ ਸਕੂਲਾਂ ਨੂੰ ਸੂਚੀ ਦੇ ਬਿਲਕੁਲ ਹੇਠਾਂ ਦਰਜਾ ਦਿੱਤਾ ਗਿਆ ਹੈ। ਪੰਜਾਬ ਵਿਚ ਪਿਛਲੇ ਪੰਜ ਸਾਲਾਂ ਵਿਚ ਤਕਰੀਬਨ 800 ਸਰਕਾਰੀ ਸਕੂਲ ਬੰਦ ਕੀਤੇ ਗਏ ਹਨ ਅਤੇ ਕਈ ਸਕੂਲ ਨਿੱਜੀ ਅਦਾਰਿਆਂ ਨੂੰ ਸੌਂਪੇ ਗਏ ਹਨ, ਫਿਰ ਵੀ ਇਸ ਸੂਚੀ ਵਿਚ ਪੰਜਾਬ ਪਹਿਲੇ ਨੰਬਰ ‘ਤੇ ਹੈ।

    ਆਮ ਆਦਮੀ ਪਾਰਟੀ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਹੈ, ਭਾਜਪਾ ਦੂਜੀ ਵਿਰੋਧੀ ਪਾਰਟੀ ਹੈ। ਅਗਲੇ ਸਾਲ ਦੇ ਸ਼ੁਰੂ ਵਿੱਚ ਰਾਜ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਿਸੋਦੀਆ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਪ੍ਰਣਾਲੀ ਬਹੁਤ ਮਾੜੀ ਹੈ ਅਤੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਭੇਜਣਾ ਪਸੰਦ ਕਰਦੇ ਹਨ।

    ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਇੰਡੈਕਸ ਸਕੂਲ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੀ ਅਸਫ਼ਲਤਾ ਨੂੰ ਲੁਕਾਉਣ ਦੀ ਕੋਸ਼ਿਸ਼ ਹੈ। “ਹੋ ਸਕਦਾ ਹੈ ਕਿ ਬਾਅਦ ਵਿਚ (ਕੇਂਦਰ) ਸਰਕਾਰ ਇਕ ਰਿਪੋਰਟ ਜਾਰੀ ਕਰੇਗੀ ਕਿ ਪੰਜਾਬ ਦੇ ਹਸਪਤਾਲ ਸਭ ਤੋਂ ਵਧੀਆ ਹਨ। ਮੋਦੀ ਜੀ ਅਤੇ ਕੈਪਟਨ ਵਿਚ ਇਕ ਗੁਪਤ ਦੋਸਤੀ ਹੈ।”

    LEAVE A REPLY

    Please enter your comment!
    Please enter your name here