ਕਿਸੇ ਵੀ ਰੂਪ ਵਿੱਚ ਤੰਬਾਕੂ ਦਾ ਸੇਵਨ ਕਰਨਾ ਖ਼ਤਰਨਾਕ- ਡਾ. ਘੋਤੜਾ

    0
    124

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ‘ਵਿਸ਼ਵ ਤੰਬਾਕੂ ਰਹਿਤ ਦਿਵਸ’, ਤੰਬਾਕੂ ਦੀ ਆਦਤ, ਕਰੋਨਾ ਨੂੰ ਦਾਬਤ ਅਤੇ ਜਿੰਦਗੀ ਚੁਣੋ, ਤੰਬਾਕੂ ਨਹੀਂ, ਆਦਿ ਵਿਸ਼ਿਆਂ ਸੰਬੰਧੀ ਲੋਕਾਂ ਵਿੱਚ ਜਾਣਕਾਰੀ ਦੇਣ ਹਿੱਤ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਦਫ਼ਤਰ ਸਿਵਲ ਸਰਜਨ ਵਿਖੇ ਇਸ ਸਾਲ ਦੇ ਥੀਮ ਤੰਬਾਕੂ ਛੱਡੋੋ ਤਹਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਨਾ ਕਿਸੇ ਨੂੰ ਕਰਨ ਦੇਣ ਬਾਰੇ ਇਕ ਸੌਂਹ ਚੁੱਕ ਦੀ ਗਤੀ ਵਿਧੀ ਕਰਵਾਈ ਗਈ। ਇਸ ਮੌਕੇ ਤੰਬਾਕੂ ਨਾਲ ਸਬੰਧਿਤ ਜਾਗਰੂਕਤਾ ਪੋਸਟਰ ਅਤੇ ਪੈਫਲਿਟ ਲੋਕਾਂ ਵਿੱਚ ਜਾਗਰੂਕਤਾਂ ਵਜੋਂ ਜਾਰੀ ਕੀਤਾ ਗਿਆ।

    ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਤੰਬਾਕੂ ਦਾ ਸੇਵਨ ਕਿਸੇ ਵੀ ਰੂਪ ਵਿੱਚ ਚਾਹੇ ਸਿਗਰਟ, ਹੁੱਕਾ, ਚਬਾਉਣ ਵਾਲਾ ਤੰਬਾਕੂ, ਪਾਨ ਮਸਾਲਾ ਤੇ ਈ ਸਿਗਰੇਟ ਰਾਹੀ ਲੈਣਾ ਖ਼ਤਰਨਾਕ ਹੈ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਇਸਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ, ਕਿਉਂਕਿ ਤੰਬਾਕੂ ਤੁਹਾਡੇ ਫੇਫੜੇ ਦਿਲ ਅਤੇ ਹੋਰ ਅੰਗਾਂ ਨੂੰ ਵੀ ਨੁਕਸਾਨ ਕਰਦਾ ਹੈ। ਉਹਨਾਂ ਨੇ ਦੱਸਿਆ ਕਿ ਦੁਨੀਆਂ ਵਿੱਚ ਹਰ ਸਾਲ ਤੰਬਾਕੂ ਨਾਲ ਜੁੜੀ ਬਿਮਾਰੀਆਂ ਕਰਕੇ ਲੱਗਭਗ 50 ਲੱਖ ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਦਾ ਸੇਵਨ ਹੁੰਦਾ ਹੈ। ਸਿਹਤ ਵਿਭਾਗ ਵਲੋਂ ਤੰਬਾਕੂ ਹਟਾਓ, ਜੀਵਨ ਬਚਾਓ, ਤੰਬਾਕੂ ਛੱਡਣ ਲਈ ਕੇਂਦਰ ਬਣਾਏ ਗਏ ਹਨ, ਜਿਥੇ ਕੋਸਲਿੰਗ ਅਤੇ ਦਵਾਈਆਂ ਨਾਲ ਇਸ ਬੁਰੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

    ਇਸ ਮੌਕੇ ਪ੍ਰੋਗਰਾਮ ਅਫ਼ਸਰ ਤੰਬਾਕੂ ਕੰਟਰੋਲ ਸੈਲ ਕਮ-ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਨੀਲ ਅਹੀਰ, ਵਲੋਂ ਵੀ ਤੰਬਾਕੂ ਤੋ ਹੋਣ ਵਾਲੇ ਵੱਖ-ਵੱਖ ਅੰਗਾਂ ਦੇ ਕੈਂਸਰ ਬਾਰੇ ਵੀ ਦੱਸਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਡੀ.ਪੀ. ਸਿੰਘ, ਡਾ. ਸ਼ਾਲੇਸ਼ ਕੁਮਾਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਡੀ.ਪੀ.ਐਮ. ਮਹੰਮਦ ਆਸਿਫ, ਰਾਜੇਸ਼ ਕੁਮਾਰ, ਅਮਨਦੀਪ ਸਿੰਘ ਬੀ.ਸੀ.ਸੀ. ਤੇ ਹੋਰ ਹਾਜ਼ਰ ਸਨ।

    LEAVE A REPLY

    Please enter your comment!
    Please enter your name here