ਕਿਸਾਨ ਦਿੱਲੀ ਜੰਗ ਜ਼ਰੂਰ ਫ਼ਤਹਿ ਕਰਨਗੇ : ਗੁਰਨਾਮ ਸਿੰਘ ਚੜੂਨੀ

    0
    135

    ਮੁਕਤਸਰ ਸਾਹਿਬ, (ਰਵਿੰਦਰ) :

    ‘‘ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਕੰਮ ਕਰ ਰਹੀ। ਕਾਰਪੋਰੇਟ ਰਾਜ ਹੋ ਗਿਆ ਹੈ ਉੱਥੇ ਜੇ ਚੰਗੇ ਵਿਅਕਤੀ ਰਾਜਨੀਤੀ ਵਿਚ ਆਉਣਗੇ ਤਾਂ ਮੁੜ ਲੋਕਾਂ ਦਾ ਰਾਜ ਆ ਸਕੇਗਾ।” ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਚ ਇਕੱਤਰ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਆੜ੍ਹਤੀਆਂ ਨੂੰ ਮੋਬਾਈਲ ਜ਼ਰੀਏ ਸੰਬੋਧਨ ਕਰਦਿਆਂ ਕੀਤਾ।

    ਉਨ੍ਹਾਂ ਨੇ ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਨੂੰ ਸੰਬੋਧਨ ਕਰਨ ਲਈ ਆਉਣਾ ਸੀ ਪਰ ਕਰਨਾਲ ਵਿਚ ਚੱਲ ਰਹੇ ਮੋਰਚੇ ਦੇ ਚਲਦਿਆਂ ਉਹ ਇੱਥੇ ਨਹੀਂ ਪੁੱਜ ਸਕੇ। ਪਰ ਮੋਬਾਈਲ ਜ਼ਰੀਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਪੰਚਾਇਤੀ ਜਾਂ ਆਪਣੇ ਵਿੱਚੋਂ ਚੰਗੇ ਵਿਅਕਤੀ ਨੂੰ ਰਾਜਨੀਤੀ ਵਿਚ ਭੇਜੋ। ਜਦੋਂ ਅਜਿਹੇ ਵਿਅਕਤੀ ਸੱਤਾ ’ਚ ਹੋਣਗੇ ਤਾਂ ਲੋਕ ਮਾਰੂ ਕਾਨੂੰਨ ਨਹੀਂ ਬਣਨਗੇ। ਉਨ੍ਹਾਂ ਨੇ ਕਿਹਾ ਕਿ ਇਹ ਅੰਦੋਲਨ ਇਕੱਲਾ ਕਿਸਾਨਾਂ ਦਾ ਨਹੀਂ ਸਾਰੇ ਲੋਕਾਂ ਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਜੰਗ ਜ਼ਰੂਰ ਜਿੱਤਣਗੇ। ਇਸ ਮੌਕੇ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ-ਪੱਖੀ ਹੈ। ਢਿੱਡ ਦਾ ਭੁੱਖਾ ਤਾਂ ਰੱਜ ਜਾਂਦਾ ਹੈ ਪਰ ਨੀਅਤ ਦਾ ਭੁੱਖਾ ਕਦੇ ਨਹੀਂ ਰੱਜਦਾ। ਉਨ੍ਹਾਂ ਸੱਦਾ ਦਿੱਤਾ ਕਿ 18 ਸਤੰਬਰ ਤੋਂ ਦਿੱਲੀ ਨੂੰ ਮੁਕਤਸਰ ਤੋਂ ਰਵਾਨਾ ਹੋ ਰਹੇ ਕਾਫਲੇ ’ਚ ਸ਼ਾਮਲ ਹੋਵੋ।ਇਸ ਮੌਕੇ ਭਾਰਤੀ ਕਿਸਾਨ-ਮਜ਼ਦੂਰ ਏਕਤਾ ਯੂਨੀਅਨ ਦੇ ਆਗੂ ਪਰਮਜੀਤ ਸਿੰਘ ਸਿੱਧੂ ‘ਬਿੱਲੂ’ ਤੇ ਬੋਹੜ ਸਿੰਘ ਜਟਾਣਾ ਨੇ ਵਿਚਾਰ ਰੱਖੇ। ਇਸ ਦੌਰਾਨ ਰਛਪਾਲ ਸਿੰਘ ਜਨਰਲ ਜੌੜਾ ਮਾਜਰਾ, ਰਛਪਾਲ ਰਾਜੂ, ਬ੍ਰਿਗੇਡੀਅਰ ਇੰਦਰਮੋਹਨ ਸਿੰਘ, ਰੇਸ਼ਮ ਸਿੰਘ, ਹਰਸ਼ਰਨ ਸਿੰਘ, ਜਗਤਾਰ ਸਿੰਘ ਬਰਾੜ, ਵਿਨਰ ਸਿੰਘ ਖ਼ਾਲਸਾ ਨੇ ਵੀ ਸੰਬੋਧਨ ਕੀਤਾ।

    LEAVE A REPLY

    Please enter your comment!
    Please enter your name here