ਮੋਗਾ, ਜਨਗਾਥਾ ਟਾਇਮਜ਼: (ਰੁਪਿੰਦਰ)
ਮੋਗਾ : ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਸੰਬੰਧੀ ਮੋਗਾ ‘ਚ ਅੱਜ ਜੱਥੇਬੰਦੀਆਂ ਦੀ ਲੰਮੀ ਬੈਠਕ ਚੱਲੀ। ਇਸ ਬੈਠਕ ‘ਚ 30 ਦੇ ਕਰੀਬ ਜੱਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ। ਜਿਨ੍ਹਾਂ ‘ਚ ਕ੍ਰਾਂਤੀਕਾਰੀ ਯੂਨੀਅਨ, ਆਲ ਇੰਡੀਆ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ, ਹਰਮੀਤ ਸਿੰਘ ਕਾਦੀਆਂ ਤੋਂ ਇਲਾਵਾ ਹੋਰ ਵੀ ਕਈ ਆਗੂ ਪਹੁੰਚੇ।