ਕਾਲਜੀਏਟ ਸਕੂਲ ਵਿੱਚ ਆਨਲਾਈਨ ਜਮਾਤਾਂ ਸਫ਼ਲਤਾਪੂਰਵਕ ਢੰਗ ਨਾਲ ਜਾਰੀ

    0
    143

    ਮਾਹਿਲਪੁਰ, ਜਨਗਾਥਾ ਟਾਇਮਜ਼: (ਸ਼ੇਖੋਂ)

    ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕੈਂਪਸ ਵਿੱਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵੱਖ-ਵੱਖ ਸਟਰੀਮਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਸਫਲਤਾ ਪੂਰਵਕ ਢੰਗ ਨਾਲ ਚੱਲ ਰਹੀਆਂ ਹਨ। ਇਸ ਬਾਰੇ ਗੱਲ ਕਰਦਿਆਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਕਾਲਜੀਏਟ ਸਕੂਲ ਦੇ ਸਟਾਫ਼ ਵੱਲੋਂ ਆਨਲਾਈਨ ਪੜ੍ਹਾਈ ਦੇ ਵੱਖ ਵੱਖ ਆਨਲਾਇਨ ਲਿੰਕ ਮਾਧਿਅਮਾਂ ਦੁਆਰਾ ਇਹ ਜਮਾਤਾਂ ਲਈਆਂ ਜਾ ਰਹੀਆਂ ਹਨ ਜਿਸ ਨਾਲ ਵਿਦਿਆਰਥੀ ਘਰ ਬੈਠੇ ਹੀ ਕਾਮਰਸ, ਆਰਟਸ ਅਤੇ ਸਾਇੰਸ ਵਿਸ਼ੇ ਦੀ ਪੜ੍ਹਾਈ ਹਾਸਿਲ ਕਰ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਕੋਵਿਡ ਦੀਆਂ ਚੁਣੌਤੀਆਂ ਕਾਰਨ ਆਨਲਾਇਨ ਪੜ੍ਹਾਈ ਦਾ ਕੁਸ਼ਲ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਵੇ। ਉਨ੍ਹਾਂ ਨੇ ਕਿਹਾ ਕਿ ਕਾਲਜ ਕੈਂਪਸ ਵਿੱਚ ਚੱਲ ਰਹੇ ਕਾਲਜੀਏਟ ਸਕੂਲ ਨੂੰ ਤਜਰਬੇਕਾਰ ਸਟਾਫ਼ ਪੜਾਉਂਦਾ ਹੈ ਅਤੇ ਕਾਲਜ ਕੈਂਪਸ ਦੀਆਂ ਸਾਰੀਆਂ ਸਹੂਲਤਾਂ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਲਈ ਉਪਲਬਧ ਹਨ ਜਿਸ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲਦਾ ਹੈ।

    ਉਨ੍ਹਾਂ ਨੇ ਕਿਹਾ ਕਿ ਕਾਲਜ ਵਿੱਚ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਦਾਖਿਲੇ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਅਤੇ ਇਸ ਸੰਬੰਧੀ ਕਾਲਜ ਵਿੱਚ ਦਾਖਿਲਾ ਤੇ ਕਾਊਸਲਿੰਗ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਾਖਿਲੇ ਸੰਬੰਧੀ ਰਜਿਸਟਰੇਸ਼ਨ ਕਰਾਉਣ ਲਈ ਕਾਲਜ ਦੇ ਦਾਖਿਲਾ ਸੈੱਲ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

    LEAVE A REPLY

    Please enter your comment!
    Please enter your name here