ਕਾਂਗਰਸੀ ਨੇਤਾਵਾਂ ਨੂੰ ਆਏ ਫ਼ੋਨ, 2022 ਵਿਧਾਨ ਸਭਾ ਦੀ ਟਿਕਟ ਦਵਾਉਣ ਦਾ ਲਾਲਚ ਦੇ ਮੰਗੇ ਪੈਸੇ

    0
    158

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 6 ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਕੱਢ ਕੇ ਕਾਂਗਰਸੀ ਨੇਤਾਵਾਂ ਨਾਲ ਗਲ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਿਆਨਬਾਜ਼ੀ ਲਈ ਉਕਸਾਉਣ ਵਾਲੇ ਗਿਰੋਹ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਦੇ ਮੁਤਾਬਿਕ ਪ੍ਰਸ਼ਾਂਤ ਕਿਸੋਰ ਦੀ ਅਵਾਜ ਵਿਚ ਕਾਂਗਰਸੀ ਨੇਤਾਵਾਂ ਨੂੰ ਫ਼ੋਨ ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉੱਚਾ ਆਹੁਦਾ ਜਾਂ ਟਿਕਟ ਦਵਾਉਣ ਦਾ ਲਾਲਚ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਿਆਨਬਾਜੀ ਕਰਨ ਨੂੰ ਕਿਹਾ ਜਾਂਦਾ ਸੀ।

    ਲੁਧਿਆਣਾ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਡਵੀਜ਼ਨ ਨੰਬਰ 6 ਦੇ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਮੁਲਜ਼ਮਾਂ ਦੇ ਖ਼ਿਲਾਫ਼ ਪੁਖਤਾ ਸਬੂਤ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

    ਉਥੇ ਹੀ ਦੂਜੇ ਪਾਸੇ 2017 ਵਿਚ ਵਿਧਾਨ ਸਭਾ ਦੇ ਹਲਕਾ ਆਤਮ ਨਗਰ ਤੋਂ ਕਾਂਗਰਸ ਦੇ ਚੌਣ ਨਿਸ਼ਾਨ ਤੋਂ ਲੜ ਚੁੱਕੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਸਮਝੇ ਜਾਣ ਵਾਲੇ ਕਮਲਜੀਤ ਸਿੰਘ ਕੜਵੱਲ ਨੇ ਕਿਹਾ ਕਿ ਉਹਨਾਂ ਨੂੰ ਕੁੱਝ ਦਿਨ ਪਹਿਲਾਂ ਇਕ ਫ਼ੋਨ ਆਇਆ ਸੀ ਜਿਸ ਵਿੱਚ ਵਿਧਾਇਕ ਨੇ ਕਿਹਾ ਸੀ ਕਿ ਤੁਹਾਨੂੰ ਪ੍ਰਸ਼ਾਤ ਕਿਸ਼ੋਰ ਫ਼ੋਨ ਕਰੇਗਾ ਗੱਲ ਕਰ ਲੈਣਾ, ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੋਨ ਆਇਆ ਅਤੇ ਉਨ੍ਹਾਂ ਦਾ ਬਾਇਓਡਾਟਾ ਮੰਗਿਆ ਗਿਆ ਜੋ ਉਨ੍ਹਾਂ ਨੇ ਭੇਜ ਦਿੱਤਾ ਪਰ ਕੁੱਝ ਸਮੇਂ ਬਾਅਦ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਗਈ ਜਿਸ ਨੂੰ ਉਨ੍ਹਾਂ ਨੇ ਇਗਨੋਰ ਕਰ ਦਿੱਤਾ। ਉਨ੍ਹਾਂ ਨੂੰ ਕੁੱਝ ਦਿਨਾਂ ਬਾਅਦ ਪਤਾ ਲੱਗਿਆ ਕਿ ਨਕਲੀ ਪ੍ਰਸ਼ਾਂਤ ਕਿਸ਼ੋਰ ਨੂੰ ਫੜ ਲਿਆ ਗਿਆ ਹੈ।

    ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਪਹਿਲਾਂ ਵੀ ਪਾਰਟੀ ਨੇ ਉਨ੍ਹਾਂ ਨੂੰ ਕੰਮ ਦੇ ਅਧਾਰ ਉਪਰ ਟਿਕਟ ਦਿੱਤੀ ਸੀ ਇਸ ਵਾਰ ਵੀ ਉਹ ਕੰਮ ਦੇ ਅਧਾਰ ਉਪਰ ਹੀ ਟਿਕਟ ਮੰਗਣਗੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਕਲੀ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਕਈ ਨਾਮੀ ਲੀਡਰਾਂ ਨਾਲ ਗੱਲਬਾਤ ਕਰ ਚੁੱਕਿਆ ਹੈ ਤੇ ਕਈ ਲੀਡਰਾਂ ਨੂੰ 22 ਵਿਧਾਨ ਸਭਾ ਚੋਣਾਂ ਦੀ ਟਿਕਟ ਦਾ ਲਾਲਚ ਦੇ ਕੇ ਪੈਸੇ ਵੀ ਠੱਗ ਗਿਆ।

    ਪੈਸਿਆਂ ਦੇ ਬਾਰੇ ਬੋਲਣ ਨੂੰ ਤਿਆਰ ਨਹੀਂ ਪਰ ਅੰਦਰ ਹੀ ਅੰਦਰ ਨੇਤਾ ਜੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਸੋ ਇਸ ਗੱਲ ਦਾ ਖੁਲਾਸਾ ਤਾ ਨਕਲੀ ਪੀਕੇ ਦੇ ਗਿਰੋਹ ਮੈਂਬਰਾਂ ਦੇ ਫੜੇ ਜਾਣ ਤੋ ਬਾਅਦ ਹੋਵੇਗਾ ਕਿ ਨਕਲੀ ਪੀਕੇ ਨੇ ਕਿਹੜੇ ਕਿਹੜੇ ਨੇਤਾ ਨੂੰ ਠੱਗਿਆ ਹੈ ਤੇ ਮੁਲਜ਼ਮ ਨੇ ਕਿਸ ਦੇ ਕਹਿਣ ਤੇ ਕਾਂਗਰਸੀ ਨੇਤਾਵਾਂ ਨੂੰ ਕੈਪਟਨ ਖਿਲਾਫ਼ ਬਿਆਨਬਾਜੀ ਕਰਨ ਲਈ ਕਿਹਾ ਸੀ। ਇਹ ਜਾਂਚ ਦਾ ਮਾਮਲਾ ਹੈ ਤੇ ਪੁਲਸ ਇਸ ਮਾਮਲੇ ਵਿੱਚ ਪੜਤਾਲ ਕਰ ਰਹੀ ਹੈ।

    LEAVE A REPLY

    Please enter your comment!
    Please enter your name here