ਓਵਰਟੇਕ ਕਰਦਿਆਂ ਦੋ ਗੱਡੀਆਂ ਹਾਦਸੇ ਦਾ ਸ਼ਿਕਾਰ !

    0
    130

    ਗੁਰਦਾਸਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਗੁਰਦਾਸਪੁਰ ਦੇ ਅਲੇਚਕ ਬਾਈਪਾਸ ‘ਤੇ ਦੋ ਕਾਰਾਂ ਇੱਕ-ਦੂਸਰੇ ਨੂੰ ਓਵਰਟੇਕ ਕਰਦਿਆਂ ਹਾਦਸਾਗ੍ਰਸਤ ਹੋ ਗਈਆਂ। ਗੱਡੀਆਂ ਸੜਕ ਤੋਂ ਉਤਰ ਦਰਖ਼ਤ ਨਾਲ ਜਾ ਟੱਕਰਿਆ। ਹਾਦਸਾਗ੍ਰਸਤ ਹੋਈ ਬਲੈਰੋ ਗੱਡੀ ਵਿੱਚ ਸਵਾਰ ਪਵਨ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਦੂਸਰੀ ਗੱਡੀ ਸਵਾਰ ਗਗਨਦੀਪ ਸਿੰਘ ਤੇ ਉਸ ਦਾ 4 ਸਾਲ ਦੇ ਬੱਚੇ ਨੂੰ ਜ਼ਖ਼ਮੀ ਹਾਲਤ ‘ਚ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

    ਇਹ ਹਾਦਸਾ ਅੱਜ ਸਵੇਰੇ ਕਰੀਬ 10:30 ਵਜੇ ਹੋਇਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਗੱਡੀਆਂ ਦਾ ਹਾਦਸਾ ਇੱਕ ਦੂਸਰੇ ਨੂੰ ਓਵਰਟੇਕ ਕਰਦੇ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਬਲੈਰੋ ਤੇਜ਼ ਰਫਤਾਰ ‘ਚ ਸੀ ਤੇ ਬੇਕਾਬੂ ਹੋ ਸੜਕ ਤੋਂ ਨੀਵੇ ਥਾਂ ‘ਤੇ ਉੱਤਰ ਸੜਕ ਦੇ ਕੱਢੇ ਦਰੱਖਤਾਂ ‘ਚ ਜਾ ਵੱਜੀ। ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਹਾਦਸਾਗ੍ਰਸਤ ਹੋਈ ਕਾਰਾਂ ‘ਚੋਂ ਸਵਾਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ।

    ਉੱਥੇ ਹੀ ਬਲੈਰੋ ਸਵਾਰ ਪਵਨ ਕੁਮਾਰ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਸਦਰ ਥਾਣਾ ਦੇ ਇੰਚਾਰਜ ਜਤਿੰਦਰਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਜ਼ਖ਼ਮੀਆਂ ਨੂੰ ਲੋਕਾਂ ਦੀ ਮੱਦਦ ਨਾਲ ਇਲਾਜ ਲਈ ਭੇਜਿਆ ਗਿਆ ਹੈ ਤੇ ਹੁਣ ਅਗਲੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।

     

     

    LEAVE A REPLY

    Please enter your comment!
    Please enter your name here