ਏਐਸਆਈ ਨੇ ਕਾਰ ਦਾ ਸੀਸ਼ਾ ਬੈਟਰੀ ਮਾਰ ਤੋੜਿਆ! ਕਾਰ ‘ਚ ਸਵਾਰ ਬੱਚੀ ਬੁਰੀ ਤਰ੍ਹਾਂ ਜ਼ਖ਼ਮੀ

    0
    150

    ਨਾਭਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਪੁਲੀਸ ਆਪਣੇ ਕਾਰਨਾਮਿਆਂ ਦੇ ਚਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਤਾਜ਼ਾ ਮਾਮਲੇ ਵਿੱਚ ਨਾਭਾ ਵਿਖੇ ਵਾਪਰਿਆ ਹੈ, ਜਿਸ ਵਿੱਚ ਨਾਕੇ ਦੌਰਾਨ ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਦੀ ਕਾਰ ਦੇ ਸੀਸ਼ੇ ਉੱਤੇ ਬੈਟਰੀ ਨਾਲ ਹਮਲਾ ਕਰਨ ਨਾਲ ਸੀਸ਼ਾ ਟੁੱਟ ਗਿਆ ਤੇ 14 ਸਾਲਾਂ ਬੱਚੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

    ਮਾਮਲੇ ਵਿੱਚ ਦੇਰ ਰਾਤ ਮੈਕਸੀਮਮ ਸਕਿਉਰਿਟੀ ਜੇਲ੍ਹ ਦੇ ਕਰਮਚਾਰੀ ਹਰਮਿੰਦਰ ਸਿੰਘ ਕਾਰ ਤੇ ਆਪਣੇ ਪਰਿਵਾਰ ਸਮੇਤ ਸੰਗਰੂਰ ਤੋਂ ਨਾਭਾ ਆ ਰਿਹਾ ਸੀ ਤਾਂ ਨਾਭਾ ਦੇ ਬੌੜਾਂ ਗੇਟ ਚੌਕ ਵਿਖੇ ਪਹੁੰਚਿਆ ਤਾਂ ਪੁਲੀਸ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਪੁਲੀਸ ਨੇ ਜੇਲ੍ਹ ਮੁਲਾਜ਼ਮ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਪੁਲੀਸ ਦੀ ਇਸ ਕਾਰਵਾਈ ਨਾਲ ਕਾਰ ਵਿੱਚ ਬੈਠੀ 14 ਸਾਲਾਂ ਬੱਚੀ ਦੀ ਅੱਖ ਤੇ ਸੀਸ਼ਾ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਇਸ ਕਾਰਵਾਈ ਨਾਲ ਪੁਲਿਸ ਉੱਤੇ ਸਵਾਲ ਉੱਠ ਰਹੇ ਹਨ। ਜੇਲ੍ਹ ਕਰਮਚਾਰੀ ਨੇ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਉਨ੍ਹਾਂ ਨੂੰ ਹੱਥ ਦਿੱਤਾ ਗਿਆ ਅਤੇ ਜਦੋਂ ਉਹ ਰੋਕਣ ਲੱਗਿਆ ਤਾਂ ਪੁਲੀਸ ਵੱਲੋਂ ਕਾਰ ਦੇ ਸ਼ੀਸ਼ੇ ਤੇ ਜ਼ੋਰ ਦੀ ਬੈਟਰੀ ਮਾਰੀ ਤਾਂ ਕਾਰ ਦਾ ਸ਼ੀਸ਼ਾ ਟੁੱਟ ਗਿਆ, ਜਿਸ ਕਾਰਨ ਉਸਦੀ 14 ਸਾਲਾਂ ਬੱਚੀ ਦੀ ਅੱਖ ਤੇ ਸੀਸ਼ਾ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ । ਹਰਿਮੰਦਰ ਸਿੰਘ ਨੇ ਪੁਲੀਸ ਮੁਲਾਜ਼ਮ ਏ.ਐਸ.ਆਈ ਮੇਵਾ ਸਿੰਘ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

    ਦੂਜੇ ਪਾਸੇ ਪੁਲੀਸ ਮੁਲਾਜ਼ਮ ਮੇਵਾ ਸਿੰਘ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਕਾਰ ਦਾ ਸ਼ੀਸ਼ਾ ਤਾਂ ਪਹਿਲਾਂ ਹੀ ਟੁੱਟਿਆ ਹੋਵੇਗਾ।ਜੇਲ੍ਹ ਕਰਮਚਾਰੀ ਹਰਮਿੰਦਰ ਸਿੰਘ ਸੰਗਰੂਰ ਤੋਂ ਰਾਤ ਦੇ ਸਮੇਂ ਇਕ ਵਿਆਹ ਸਮਾਗਮ ਤੋਂ ਬਾਅਦ ਜਦੋਂ ਆਪਣੇ ਘਰ ਪਰਿਵਾਰ ਸਮੇਤ ਪਰਤ ਰਿਹਾ ਸੀ ਤਾਂ ਬੌੜਾਂ ਗੇਟ ਚੌਕ ਵਿਖੇ ਪੁਲਿਸ ਮੁਲਾਜ਼ਮ ਵਲੋਂ ਹੱਥ ਦਿੱਤਾ ਗਿਆ।

    ਜੇਲ੍ਹ ਕਰਮਚਾਰੀ ਹਰਮਿੰਦਰ ਸਿੰਘ ਨੇ ਕਿਹਾ ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮ ਏ.ਐੱਸ.ਆਈ ਮੇਵਾ ਸਿੰਘ ਨੇ ਕਾਰ ਦੇ ਸ਼ੀਸ਼ੇ ਤੇ ਬੈਟਰੀ ਮਾਰੀ ਅਤੇ ਪਿੱਛੇ ਬੈਠੇ ਪਰਿਵਾਰ ਵਿੱਚੋਂ ਉਸਦੀ ਲੜਕੀ ਦੇ ਸ਼ੀਸ਼ਾ ਟੁੱਟ ਕੇ ਅੱਖ ਤੇ ਲੱਗਿਆ ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਰਮਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਈ ਕਾਰਡ ਵੀ ਵਿਖਾਇਆ ਕਿ ਮੈਂ ਜੇਲ੍ਹ ਵਿੱਚ ਕਰਮਚਾਰੀ ਹਾਂ ਤਾਂ ਉਸ ਨੇ ਇਕ ਨਹੀਂ ਸੁਣੀ, ਜਦੋਂ ਕਿ ਪੁਲੀਸ ਮੁਲਾਜ਼ਮ ਦਾ ਫਰਜ਼ ਬਣਦਾ ਸੀ ਉਹ ਗੱਡੀ ਚੈੱਕ ਕਰਦਾ ਪਰ ਉਸ ਨੇ ਆਪਣੀ ਦਾਦਾਗਿਰੀ ਦਿਖਾਉਂਦੇ ਹੋਏ ਸ਼ੀਸ਼ਾ ਤੋੜ ਦਿੱਤਾ। ਅਸੀਂ ਮੰਗ ਕਰਦੇ ਹਾਂ ਕਿ ਪੁਲਸ ਮੁਲਾਜ਼ਮ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

    ਪੁਲਿਸ ਮੁਲਾਜ਼ਮ ਏ.ਐੱਸ.ਆਈ ਮੇਵਾ ਸਿੰਘ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਲੜਕੀ ਦੇ ਸੱਟ ਕਿਵੇਂ ਲੱਗੀ ਹੈ ਇਹ ਕਹਿ ਕੇ ਉਨ੍ਹਾਂ ਨੇ ਆਪਣਾ ਪੱਲਾ ਝਾੜ ਲਿਆ। ਇਸ ਸਾਰੇ ਮਾਮਲੇ ਵਿੱਚ ਸਥਾਨਕ ਲੋਕਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ।

    LEAVE A REPLY

    Please enter your comment!
    Please enter your name here