ਉੱਤਰਾਂਖੰਡ ਵਿੱਚ 4.3 ਦੀ ਤੀਬਰਤਾ ਨਾਲ ਆਇਆ ਭੂਚਾਲ

    0
    120

    ਨਿਊਜ਼ ਡੈਸਕ,ਜਨਗਾਥਾ ਟਾਇਮਜ਼: (ਰੁਪਿੰਦਰ)

    24 ਮਈ ਨੂੰ ਉੱਤਰਾਂਖੰਡ ਵਿੱਚ 4.3 ਤੀਬਰਤਾ ਨਾਲ ਭੂਚਾਲ ਆਇਆ, ਜਿਸ ਦੇ ਝਟਕੇ ਚਮੋਲੀ, ਪੋੜੀ,ਗੜ੍ਹਵਾਲ ਅਤੇ ਦੇਹਰਾਦੂਨ ਸਮੇਤ ਪਹਾੜੀ ਸੂਬਿਆਂ ਵਿੱਚ ਕਈ ਜ਼ਿਲਿਆਂ ਵਿੱਚ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮਾਲੋਜੀ ਦੇ ਮੁਤਾਬਕ, ਭੂਚਾਲ ਦੁਪਹਿਰ 12.31 ਵਜੇ ਆਇਆ। ਚਮੋਲੀ ਜ਼ਿਲੇ ਵਿੱਚ ਜ਼ੋਸ਼ੀਮਠ ਦੇ ਉੱਤਰ ਪੱਛਮ ਵਿੱਚ 44 ਕਿਲੋਮੀਟਰ ਦੀ ਦੂਰੀ ‘ਤੇ ਹੈ।ਭੂਚਾਲ ਦਾ ਕੇਂਦਰ 30 ਕਿਲੋਮੀਟਰ ਡੂੰਘੀ 30.94(ਵਿਥਕਾਰ)- 79.44 (ਲੰਬਾਈ) ਸੀ। ਭੂਚਾਲ ਕਾਰਨ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਹੀ ਵਿੱਚ ਆਏ ਚੱਕਰਵਾਤ ਟੌਕਤੇ ਦੇ ਪ੍ਰਭਾਵਾਂ ਤੋਂ ਬਾਅਦ, ਉੱਤਰਾਂਖੰਡ ਵਿੱਚ ਬਾਰਸ਼ ਹੋਈ, ਜਿਸ ਨਾਲ ਚਮੋਲੀ ਵਿੱਚ ਜ਼ਮੀਨ ਖਿਸਕੀ ਅਤੇ ਬਦਰੀਨਾਥ ਤਿੰਨ ਬਿੰਦੂਆਂ ਤੋਂ ਬੰਦ ਹੋ ਗਿਆ ਹੈ ਅਤੇ ਉਸ ਦੌਰਾਨ ਹੀ ਦੋ ਗਲੇਸ਼ੀਅਰ ਵੀ ਫਟੇ, ਜਿਸ ‘ਚੋਂ ਇੱਕ ਬਦਰੀਨਾਥ ਕੋਲ ਹੋਇਆ।

    LEAVE A REPLY

    Please enter your comment!
    Please enter your name here