ਅੰਮ੍ਰਿਤਸਰ ‘ਚ ਪਹੁੰਚੀ ਵੈਕਸੀਨ, 8 ਦਿਨਾਂ ਬਾਅਦ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ

    0
    146

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਹਾਲਾਤਾਂ ਵਿਚਾਲੇ ਪੰਜਾਬ ਭਰ ‘ਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵੈਕਸੀਨ ਖ਼ਤਮ ਹੋਣ ਦੀਆਂ ਖ਼ਬਰ ਸਾਹਮਣੇ ਆ ਰਹੀਆਂ ਸੀ, ਓਥੇ ਹੀ ਅੱਜ ਅੰਮ੍ਰਿਤਸਰ ਤੋਂ ਰਾਹਤ ਵਾਲੀ ਖ਼ਬਰ ਆਈ ਹੈ। ਅੰਮ੍ਰਿਤਸਰ ‘ਚ ਕਈ ਦਿਨਾਂ ਬਾਅਦ ਕੋਰੋਨਾ ਵੈਕਸੀਨ ਪਹੁੰਚੀ ਹੈ।

    ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ‘ਚ 8 ਦਿਨਾਂ ਬਾਅਦ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਇਸ ਦੇ ਲਈ ਜ਼ਿਲ੍ਹੇ ਲਈ 6000 ਡੋਜ਼ ਅਲਾਟ ਹੋਈ ਹੈ। ਹੁਣ ਤੱਕ 340401 ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। 39348 ਲੋਕ ਦੂਜਾ ਟੀਕਾ ਲਗਵਾ ਚੁੱਕੇ ਹਨ।ਦੱਸਣਯੋਗ ਹੈ ਕਿ ਅੱਜ ਤੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਕੋਰੋਨਾ ਵੈਕਸੀਨ ਨਹੀਂ ਲੱਗੇਗੀ, ਕਿਉਂਕਿ ਕੋਵਿਡ ਟੀਕਾਕਰਨ ਕੇਂਦਰ ਡੇਰਾ ਰਾਧਾ ਸੁਆਮੀ ਸਤਿਸੰਗ ਘਰ ‘ਚ ਸ਼ਿਫਟ ਕੀਤਾ ਗਿਆ ਹੈ। ਹੁਣ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਮਾਲ ਰੋਡ ਸਥਿਤ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਜਾਣਾ ਪਵੇਗਾ।

    ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਿਆ ਹੈ। ਸਿਵਲ ਹਸਪਤਾਲ ‘ਚ ਵੈਕਸੀਨ ਲਗਵਾਉਣ ਆ ਰਹੇ ਲੋਕਾਂ ਨੂੰ ਡੇਰਾ ਰਾਧਾ ਸੁਆਮੀ ਭੇਜਿਆ ਜਾ ਰਿਹਾ ਹੈ। ਡੇਰਾ ਰਾਧਾ ਸੁਆਮੀ ਮਾਲ ਰੋਡ ਅੰਮ੍ਰਿਤਸਰ ‘ਚ ਵਿਸ਼ਾਲ ਵੈਕਸੀਨ ਕੇਂਦਰ ਬਣਾਇਆ ਗਿਆ ਹੈ।

     

    LEAVE A REPLY

    Please enter your comment!
    Please enter your name here