ਅਰਵਿੰਦ ਕੇਜਰੀਵਾਲ ਨੇ ਦਿੱਤੀ ਰਾਹਤ, ਹੁਣ ਦਿੱਲੀ ‘ਚ ਦੌੜੇਗੀ ਮੈਟਰੋ, ਖੁੱਲ੍ਹਣਗੇ ਬਾਜ਼ਾਰ

    0
    117

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਨੂੰ ਅਨਲੋਕ ਕਰਨ ਦਾ ਵੱਡਾ ਐਲਾਨ ਕੀਤਾ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਹੈ ਕਿ ਸੋਮਵਾਰ 7 ਜੂਨ ਤੋਂ ਸ਼ਰਤਾਂ ਦੇ ਅਧਾਰ ‘ਤੇ ਮੈਟਰੋ ਰੇਲ ਸੇਵਾ ਬਹਾਲ ਕਰਨ ਅਤੇ ਬਾਜ਼ਾਰਾਂ-ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

    ਯਾਨੀ 7 ਜੂਨ ਤੋਂ ਦਿੱਲੀ ਵਿੱਚ ਅਨਲੌਕ -2 ਦੀ ਸ਼ੁਰੂਆਤ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਿੱਜੀ ਦਫਤਰਾਂ ਨੂੰ ਵੀ ਸੋਮਵਾਰ ਤੋਂ ਸ਼ਰਤਾਂ ਦੇ ਅਧਾਰ ‘ਤੇ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ। ਦਿੱਲੀ ਵਿਚ ਲਾਕਡਾਊਨ ਦੀ ਸਖ਼ਤੀ ਤੋਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਓਡ-ਈਵਨ ਤਹਿਤ ਦੁਕਾਨਾਂ ਖੋਲ੍ਹਣ ,ਦਿੱਲੀ ਮੈਟਰੋ, ਬਾਜ਼ਾਰਾਂ ਆਦਿ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਅਪ੍ਰੈਲ ਵਿੱਚ ਕੋਰੋਨਾ ਦੀ ਲਾਗ ਦੇ ਵਧਣ ਤੋਂ ਬਾਅਦ ਦਿੱਲੀ ਸਰਕਾਰ ਨੇ ਮੈਟਰੋ ਨੂੰ ਬੰਦ ਕਰ ਦਿੱਤਾ ਸੀ।

    ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਦੀ ਲਾਗ ਦੇ ਕੇਸ ਘੱਟ ਰਹੇ ਹਨ ਅਤੇ ਪਿਛਲੇ ਹਫਤੇ ਮੁੱਖ ਮੰਤਰੀ ਨੇ ਫੈਕਟਰੀਆਂ ਖੋਲ੍ਹਣ ਅਤੇ ਨਿਰਮਾਣ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਲੋਕ ਬੜੀ ਬੇਸਬਰੀ ਨਾਲ ਅਨਲਾਕ -2 ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੇ ਨਾਲ ਹੀ 50 ਪ੍ਰਤੀਸ਼ਤ ਕਰਮਚਾਰੀ ਸਮਰੱਥਾ ਨਾਲ 7 ਜੂਨ ਤੋਂ ਨਿਜੀ ਦਫਤਰ ਦਿੱਲੀ ਵਿੱਚ ਖੁੱਲ੍ਹਣਗੇ।

    ਹਾਲਾਂਕਿ ਦਿੱਲੀ ਵਿੱਚ ਲਾਗ ਦੀ ਦਰ ਘੱਟ ਹੋਈ ਹੈ ਪਰ ਸਰਕਾਰ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਦੇ ਮੂਡ ਵਿੱਚ ਨਹੀਂ ਹੈ। ਇਸਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੀ ਤੀਜੀ ਲਹਿਰ ਲਈ ਕੀਤੀ ਜਾ ਰਹੀ ਤਿਆਰੀ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ ਦਾ ਪੂਰਾ ਪ੍ਰਬੰਧ ਹੈ। ਬੱਚਿਆਂ ਵਿਚ ਸੰਕਰਮਣ ਦੀ ਸੰਭਾਵਨਾ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here