ਅਧਿਆਪਕ ਨੇ ਪਰਿਵਾਰ ਸਣੇ ਨਹਿਰ ‘ਚ ਸੁੱਟਿਆ ਮੋਟਰਸਾਈਕਲ, ਪਿਓ-ਪੁੱਤ ਰੁੜ੍ਹੇ

    0
    115

    ਜ਼ੀਰਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਅੱਜ ਤਿੱਖੜ ਦੁਪਹਿਰ ਪਿੰਡ ਲੋਹਕੇ ਖ਼ੁਰਦ ਦੇ ਇਕ ਪਰਿਵਾਰ ਨੇ ਰਾਜਸਥਾਨ ਫੀਡਰ ‘ਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂਕਿ ਦੋ ਜੀਆਂ ਨੂੰ ਪੁਲਸ ਨੇ ਮੌਕੇ ‘ਤੇ ਬਚਾ ਲਿਆ ਜਦੋਂ ਕਿ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ।

    ਪ੍ਰਾਪਤ ਜਾਣਕਾਰੀ ਮੁਤਾਬਕ ਬੇਅੰਤ ਸਿੰਘ ਪੁੱਤਰ ਵਿਸਾਖਾ ਸਿੰਘ ਜੋ ਕਿ ਪਿੰਡ ਸ਼ਾਹ ਵਾਲਾ ਵਿਖੇ ਪ੍ਰਾਈਵੇਟ ਸਕੂਲ ਚਲਾ ਰਿਹਾ ਸੀ, ਉਹ ਪਿੰਡ ਸੁਰ ਸਿੰਘ ਵਾਲਾ ਵਿਖੇ ਮੱਸਿਆ ਦੇ ਦਿਹਾੜੇ ‘ਤੇ ਨਤਮਸਤਕ ਹੋ ਕੇ ਵਾਪਸ ਪਰਤ ਰਿਹਾ ਸੀ। ਇੱਕ ਵਾਰ ਉਹ ਨਹਿਰਾਂ ਨੂੰ ਟੱਪ ਗਿਆ ਪ੍ਰੰਤੂ ਜਦ ਨਹਿਰਾਂ ਨੂੰ ਲੰਘ ਕੇ ਕੁੱਝ ਦੂਰ ਗਿਆ ਤਾਂ ਉਹ ਦੇ ਮਨ ਵਿਚ ਕੀ ਖ਼ਿਆਲ ਆਇਆ ‘ਤੇ ਫਿਰ ਵਾਪਸ ਪਰਤ ਕੇ ਉਸ ਨੇ ਸਮੇਤ ਮੋਟਰਸਾਈਕਲ ਨਹਿਰ ਵਿੱਚ ਸੁੱਟ ਦਿੱਤਾ।

    ਮੌਕੇ ’ਤੇ ਪੁਲਸ ਪਾਰਟੀ ਨੇ ਉਸ ਦੀ ਪਤਨੀ ਵੀਰਜੀਤ ਕੌਰ ਅਤੇ ਬੇਟੀ ਰਹਿਮਤ ਕੌਰ ਨੂੰ ਬਚਾ ਲਿਆ ਜਦੋਂਕਿ ਬੇਅੰਤ ਸਿੰਘ ਅਤੇ ਉਸਦਾ ਪੁੱਤਰ ਗੁਰਬਖ਼ਸ਼ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਜਿਨ੍ਹਾਂ ਦੀ ਭਾਲ ਜਾਰੀ ਹੈ।

    LEAVE A REPLY

    Please enter your comment!
    Please enter your name here