ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ ਨਵੇ ਪਾਜ਼ੀਟਿਵ ਮਰੀਜ਼ 59 ਅਤੇ 02 ਮੌਤਾਂ

    0
    121

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 3149 ਨਵੇਂ ਸੈਂਪਲ ਲੈਣ ਨਾਲ ਅਤੇ 2660 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਕੋਵਿਡ ਦੇ 54 ਨਵੇਂ ਪਾਜ਼ੀਟਿਵ ਕੇਸ ਅਤੇ 05 ਜ਼ਿਲ੍ਹੇ ਤੋਂ ਬਾਹਰ ਦੀਆ ਲੈਬ ਤੋਂ ਪ੍ਰਾਪਤ ਹੋਣ ਨਾਲ ਕੁੱਲ 59 ਨਵੇਂ ਪਾਜ਼ੀਟਿਵ ਮਰੀਜ਼ ਹਨ। ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ਦੇ ਸੈਂਪਲਾਂ ਵਿਚੋਂ 27721 ਹੈ ਅਤੇ ਬਾਹਰਲੇ ਜ਼ਿਲਿਆਂ ਤੋਂ 1955 ਪਾਜ਼ੀਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜ਼ੀਟਿਵ ਕੇਸ 29676 ਹਨ। ਜ਼ਿਲ੍ਹੇ ਵਿੱਚ ਅੱਜ ਤੱਕ ਕੋਵਿਡ-19 ਦੇ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 605024 ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ, 574925 ਸੈਂਪਲ ਨੈਗੇਟਿਵ ਹਨ, ਜਦਕਿ 3583 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। 612 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 937 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 808 ਹੈ, ਜਦਕਿ ਠੀਕ ਹੋਏ ਮਰੀਜ਼ਾਂ ਦੀ ਗਿਣਤੀ 27931 ਹੈ।

    ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਨਾਲ ਜ਼ਿਲ੍ਹੇ ਵਿੱਚ 02 ਮੌਤਾਂ ਹੋਈਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਲੈਵਲ-2 ਦੇ 290 ਮਰੀਜਾਂ ਲਈ ਉਪਲੱਬਧ ਬੈੱਡਾਂ ਵਿਚੋਂ 225 ਬੈੱਡ ਖਾਲੀ ਜਦਕਿ ਲੈਵਲ- 03 ਦੇ ਮਰੀਜ਼ਾਂ ਲਈ ਉਪਲੱਬਧ 37 ਬੈੱਡਾਂ ਵਿਚੋਂ27 ਬੈਡ ਖਾਲੀ ਹਨ।

    Death Details:

    1* 65 Year female R/o Dasmesh Nagar Main City at Civil Hospital HSP.

    2* 56 Year female R/o Kirti Nagar (Transit Death) Brought Dead at CH Hsp from Home

    ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਕ ਲਗਾਉਣ ਭੀੜ ਵਾਲੀਆਂ ਥਾਵਾਂ ਤੋਂ ਜਾਣ ਤੋਂ ਗੁਰੇਜ਼ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

     

    LEAVE A REPLY

    Please enter your comment!
    Please enter your name here