ਮਾਹਿਲਪੁਰ (ਜਨਗਾਥਾ ਟਾਈਮਜ਼) – ਸ਼ਹਿਰ ਦੇ ਵਾਰਡ ਨੰਬਰ 08 ਦੇ ਇੱਕ ਪਰਿਵਾਰ ਅਤੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖ਼ੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਵਿਰੁੱਧ 13 ਦਸੰਬਰ ਤੱਕ ਮਾਮਲਾ ਦਰਜ਼ ਨਾ ਕੀਤਾ ਤਾਂ ਉਹ ਸ਼ਹਿਰ ਵਿਚ ਚੱਕਾ ਜਾਮ ਕਰਨ ਕਰਨਗੇ। ਜਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਇਨਸਾਫ ਲੇਣ ਲਈ ਪਰਿਵਾਰ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ।
ਅੱਜ ਮਾਹਿਲਪੁਰ ਵਿਖ਼ੇ ਪੱਤਰਕਾਰ ਸੰਮੇਲਨ ਦੌਰਾਨ ਪੀੜਿਤ ਲੜਕੀ ਦੇ ਪਿਤਾ, ਮਾਤਾ ਅਤੇ ਖ਼ੁਦ ਲੜਕੀ ਨੇ ਸੁਰਿੰਦਰਪਾਲ, ਰਾਕੇਸ਼ ਕੁਮਾਰ ਪ੍ਰਧਾਨ ਵਾਲਮੀਕ ਮੰਦਰ, ਅਮਨਦੀਪ ਸਿੰਘ, ਰਾਜ ਕੁਮਾਰ, ਗੋਪਾਲ ਕ੍ਰਿਸ਼ਨ, ਬਿਸ਼ਨ ਲਾਲ, ਰਜਨੀਸ਼ ਕੁਮਾਰ, ਹੁਕਮ ਚੰਦ, ਰਣਜੀਤ ਕੁਮਾਰ ਪ੍ਰਧਾਨ ਸਫ਼ਾਈ ਯੂਨੀਅਨ, ਜੋਤੀ, ਵਿਜੇ ਕੁਮਾਰ, ਕਾਕਾ, ਰੇਨੂੰ, ਹਰਬੰਸ ਕੌਰ, ਕਿਰਨ ਬਾਲਾ, ਗੀਤਾ, ਗੋਗੀ ਅਤੇ ਐਡਵੋਕੇਟ ਦੀਪਕ ਭਾਟੀਆ ਦੀ ਹਾਜ਼ਰੀ ਵਿਚ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਸੁਖ਼ਦੇਵ ਲਾਲ ਬਿੱਟਾ ਪੁੱਤਰ ਬੰਸੀ ਲਾਲ ਨੇ ਉਨ੍ਹਾਂ ਦੀ ਲੜਕੀ ਨੂੰ ਆਪਣੀ ਪਤਨੀ ਸੀਤਾ ਨਾਲ ਮਿਲ ਕੇ ਟਿਊਸ਼ਨ ਦੇ ਬਹਾਨੇ ਡਰਾ ਧਮਕਾ ਕੇ ਲਗਾਤਾਰ ਜਬਰ ਜਨਾਹ ਕੀਤਾ ਅਤੇ ਜਦੋਂ ਇਸ ਮਾਮਲੇ ਦਾ ਭੇਦ ਖ਼ੁੱਲਾ ਤਾਂ ਸੁਖ਼ਦੇਵ ਲਾਲ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਮਹਿਲਾ ਵਿੰਗ ਚੱਬੇਵਾਲ ਅਤੇ ਫ਼ਿਰ ਰੋਜਾਨਾ ਹੀ ਉਹ ਆਪਣੀ ਲੜਕੀ ਲਈ ਇਨਸਾਫ ਮੰਗਣ ਪੁਲਿਸ ਦੇ ਦਫ਼ਤਰਾਂ ਵਿਚ ਧੱਕੇ ਖ਼ਾ ਰਹੇ ਹਨ ਜਦਕਿ ਉਨ੍ਹਾਂ ਨੂੰ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਘਰ ਤੋਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੋ ਵਾਰ ਉਹ ਜ਼ਿਲ੍ਹਾ ਪੁਲਿਸ ਮੁਖ਼ੀ ਨੂੰ ਵੀ ਮਿਲ ਚੁੱਕੇ ਹਨ ਪਰੰਤੂ ਫ਼ਿਰ ਵੀ ਕੋਈ ਇੰਨਸਾਫ਼ ਨਹੀਂ ਮਿਲਿਅਆ ਜਦਕਿ ਕਥਿਤ ਦੋਸ਼ੀ ਸ਼ਰੇਆਮ ਘੁੰਮ ਰਿਹਾ ਹੈ ਅਤੇ ਉਨ੍ਹਾਂ ਨੂੰ ਡਰਾ ਧਮਕਾ ਕੇ ਰਾਜੀਨਾਮੇ ਲਈ ਜੋਰ ਪਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ 13 ਦਸੰਬਰ ਸ਼ੁੱਕਰਵਾਰ ਤੱਕ ਪਰਚਾ ਦਰਜ਼ ਨਾ ਕੀਤਾ ਤਾਂ ਉਨ੍ਹਾਂ ਨੇ ਸ਼ਹਿਰ ਦੇ ਮੁੱਖ਼ ਚੌਕ ਵਿਚ ਚੱਕਾ ਜਾਮ ਕਰ ਦੇਣਾ ਹੈ ਅਤੇ ਇਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
ਫ਼ੋਟੋ 09 ਲੋਈ 01
ਮਾਹਿਲਪੁਰ ਵਿਖ਼ੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਪੀੜਿਤ ਲੜਕੀ, ਉਸ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰ ਅਤੇ ਸਮਰਥਕ।