ਮਾਹਿਲਪੁਰ (ਸੇਖ਼ੋ) – ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਖੇ ਪਿਛਲੇ ਦਿਨ•ੀਂ ਹੋਈਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਦੇ ਜੂਡੋ ਮੁਕਾਬਲੇ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਵਿਦਿਆਰਥਣ ਕੁਮਾਰੀ ਪ੍ਰੀਤੀ ਵਲੋ ਸੋਨ ਤਮਗੇ ਜਿੱਤਣ ‘ਤੇ ਅੱਜ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਜੇਤੂ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰ. ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੀ ਸਮੁੱਚੀ ਜੂਡੋ ਟੀਮ ਨੇ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ ਅਤੇ ਵਿਦਿਆਰਥਣ ਕੁਮਾਰੀ ਪ੍ਰੀਤੀ ਨੇ 44 ਕਿਲੋ ਭਾਰ ਵਰਗ ਵਿਚ ਆਲ ਇੰਡੀਆ ਪੱਧਰ ਦੀ ਇਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਕਾਲਜ ਦੇ ਉਪ ਪ੍ਰਿੰ ਪਵਨਦੀਪ ਚੀਮਾ,ਡਾ. ਰਾਜ ਕੁਮਾਰ,ਪ੍ਰੋ ਰਾਕੇਸ਼ ਕੁਮਾਰ,ਪ੍ਰੋ ਪਰਮਵੀਰ ਸ਼ੇਰਗਿੱਲ ਸਮੇਤ ਹੋਰ ਸਟਾਫ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ।
ਕੈਪਸ਼ਨ- ਸੋਨ ਤਮਗਾ ਜੇਤੂ ਵਿਦਿਆਰਥਣ ਦਾ ਸਨਮਾਨ ਕਰਦੇ ਹੋਏ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ,ਇੰਦਰਜੀਤ ਸਿੰਘ ਭਾਰਟਾ ,ਪ੍ਰਿੰ ਪਰਵਿੰਦਰ ਸਿੰਘ ਅਤੇ ਹੋਰ ।