ਖ਼ਾਲਸਾ ਕਾਲਜ ਵਿਖੇ ਇੰਟਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਆਕਰਸ਼ਕ ਮੁਕਾਬਲੇ ਹੋਏ

  0
  44

  ਮਾਹਿਲਪੁਰ – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਆਕਰਸ਼ਮ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੇ ਡਿਵੀਜ਼ਨ ਏ ਦੇ ਪਹਿਲੇ ਮੈਚ ਵਿਚ ਜੀਐਚਜੀ ਗੁਰੂਸਰ ਸੁਧਾਰ ਦੀ ਟੀਮ ਨੇ ਸਰਕਾਰੀ ਕਾਲਜ ਸੈਕਟਰ 46 ਚੰਡੀਗੜ• ਨੂੰ 7-0 ਦੇ ਫਰਕ ਨਾਲ ਹਰਾਇਆ।
  ਡਿਵੀਜ਼ਨ ਬੀ ਦੇ ਮੈਚਾਂ ਵਿਚ ਜੀਪੀਸੀ ਅਲੌਕ ਨੇ ਬਜਾਜ ਕਾਲਜ ਲੁਧਿਆਣਾ ਨੂੰ 9-0 ਦੇ ਫਰਕ ਨਾਲ ਹਰਾਇਆ ਜਦ ਕਿ ਜੀਟੀਬੀ ਕਾਲਜ ਦਾਖਾ ਨੇ ਐਲਐਲਆਰ ਕਾਲਜ ਢੁਡੀਕੇ ਨੂੰ  4-0 ਨਾਲ ਹਰਾਇਆ। ਅੱਜ ਦੇ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ,ਦਵਿੰਦਰ ਸਿੰਘ ਐਮਸੀ,ਪ੍ਰਿੰ ਪਰਵਿੰਦਰ ਸਿੰਘ ਹਾਜ਼ਰ ਹੋਏ । ਉਨ•ਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਕੋਚ ਅਲੀ ਹਸਨ,ਤਰਸੇਮ ਭਾਅ,ਪੁਨੀਤ ਸਿੰਘ ਮਣੀ,ਕੋਚ ਹਰਿੰਦਰ ਸਨੀ,ਡਾ. ਇਕਬਾਲ ਸਿੰਘ,ਪ੍ਰੋ ਰਾਜਬੀਰ ਸਿੰਘ ,ਪ੍ਰੋ ਰਣਜੋਧ ਸਿੰਘ,ਪ੍ਰੋ ਰਾਕੇਸ਼ ,ਪ੍ਰੋ ਰਾਜਬੀਰ ਸਿੰਘ ,ਪ੍ਰੋ ਨਵਜੀਤ ਸਿੰਘ ਆਦਿ  ਸਮੇਤ ਫੁੱਟਬਾਲ ਪ੍ਰੇਮੀ ਹਾਜ਼ਰ ਸਨ।
  ਕੈਪਸ਼ਨ- ਇਕ ਫੁੱਟਬਾਲ ਮੈਚ ਮੌਕੇ ਖਿਡਾਰੀਆਂ ਨਾਲ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਦਵਿੰਦਰ ਸਿੰਘ ,ਪ੍ਰਿੰ ਪਰਵਿੰਦਰ ਅਤੇ ਹੋਰ ਪਤਵੰਤੇ।

  LEAVE A REPLY

  Please enter your comment!
  Please enter your name here