ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ

  0
  179

  ਮਾਹਿਲਪੁਰ (ਸੇਖ਼ੋ)- ਸਿੱਖ ਵਿਦਿਅਕ ਕੌਂਸਲ ਅਧੀਨ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਕਾਲਜ ਦੇ ਐਨਐਨਐਸ ਯੂਨਿਟ ਵਲੋਂ ਵੱਖ ਵੱਖ ਛਾਂਦਾਰ ਅਤੇ ਫਲਦਾਰ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਹੋਏ। ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਵਾਤਾਵਰਣ ਵਿਚ ਲਗਾਤਾਰ ਵੱਧ ਰਹੀ ਤਪਸ਼ ਮਨੁੱਖੀ ਸਿਹਤ ਲਈ  ਇਕ ਆਲਮੀ ਖਤਰਾ ਹੈ ਜਿਸ ਤੋਂ ਬਚਾਅ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ•ਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਮਾਜ ਵਿਚ ਵਾਤਾਵਰਣ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਚੰਗੇ ਨਾਗਰਿਕ ਦਾ ਫਰਜ਼ ਅਦਾ ਕਰਨ। ਯੂਨਿਟ ਇੰਚਾਰਜ ਪ੍ਰੋ ਸੌਰਭ ਰਾਣਾ ਨੇ ਐਨਐਸਐਸ ਯੂਨਿਟ ਦੇ ਵਲੰਟੀਅਰ ਵਿਦਿਆਰਥੀਆਂ ਵਲੋਂ ਇਲਾਕੇ ਵਿਚ ਚਲਾਈ ਜਾ ਰਹੀ ਸਵੱਸ਼ ਭਾਰਤ ਮੁਹਿੰਮ ਅਤੇ ਕੀਤੇ ਜਾ ਰਹੇ ਹੋਰ ਭਲਾਈ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੌਂਸਲ ਦੇ ਹੋਰ ਅਹੁਦੇਦਾਰਾਂ ਵਿਚ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਗੁਰਮੇਲ ਸਿੰਘ ਗਿੱਲ ਖੜੌਦੀ, ਵੀਰਇੰਦਰ ਸ਼ਰਮਾ, ਕਾਲਜ ਦੇ ਪ੍ਰਿੰ ਡਾ. ਪਰਵਿੰਦਰ ਸਿੰਘ, ਉਪ ਪ੍ਰਿੰਸੀਪਲ ਅਰਾਧਨਾ ਦੁੱਗਲ, ਮੈਡਮ ਬਲਵੀਰ ਕੌਰ ਰੀਹਲ, ਪ੍ਰੋ ਸੌਰਭ ਰਾਣਾ ਆਦਿ ਤੋਂ ਇਲਾਵਾ ਐਨਐਸਐਸ ਦੇ ਵਲੰਟੀਅਰ ਵਿਦਿਆਰਥੀ ਹਾਜ਼ਰ ਸਨ।
  ਕੈਪਸ਼ਨ-ਖਾਲਸਾ ਕਾਲਜ ਮਾਹਿਲਪੁਰ ਵਿਖੇ ਮਨਾਏ ਵਣ ਮਹਾਂਉਤਸਵ ਮੌਕੇ ਪੌਦਾ ਲਗਾਉਂਦੇ ਹੋਏ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਪ੍ਰਿੰ ਪਰਵਿੰਦਰ ਸਿੰਘ ਅਤੇ ਹੋਰ। +

  LEAVE A REPLY

  Please enter your comment!
  Please enter your name here