ਖ਼ਾਲਸਾ ਕਾਲਜ ਮਾਹਿਲਪੁਰ ਦੇ 12 ਵਿਦਿਆਰਥੀ ਆਈਟੀ ਕੰਪਨੀ ਵਿਚ ਰੁਜ਼ਗਾਰ ਲਈ ਚੁਣੇ ਗਏ

  0
  56

  ਮਾਹਿਲਪੁਰ (ਸੇਖ਼ੋ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੰਪਿਊਟਰ ਵਿਭਾਗ ਦੇ ਬਾਰਾਂ ਵਿਦਿਆਰਥੀ  ਪ੍ਰੋਫਾਈਲਟੀ ਕੰਨਸਲਟਿੰਗ ਪ੍ਰਾਈਵੇਟ ਲਿਮਟਿਡ ਕੰਪਨੀ ,ਮੋਹਾਲੀ  ਵਿਚ ਰੁਜ਼ਗਾਰ ਲਈ ਚੁਣੇ ਗਏ। ਇਸ ਸਬੰਧੀ ਅੱਜ ਕਾਲਜ ਵਿਖੇ ਉਕਤ ਕੰਪਨੀ ਦੇ ਬਿਜਨਿਸ ਹੈੱਡ ਡਾ. ਵਿਕਰਾਂਤ ਵਲੋਂ ਵਿਦਿਆਰਥੀਆਂ ਦੀ ਤਿੰਨ ਪੜਾਵਾਂ ਵਿਚ ਪ੍ਰੀਖਿਆ ਅਤੇ ਇੰਟਰਵਿਊ ਲਈ ਗਈ। ਇਸ ਮੌਕੇ ਡਾ. ਵਿਕਰਾਂਤ ਨੇ ਦੱਸਿਆ ਕਿ ਕਾਲਜ ਦੇ ਬੀਸੀਏ ਦੇ ਆਖਿਰੀ ਸਾਲ ਅਤੇ ਐਮਐਸਸੀ (ਆਈ ਟੀ) ਦੇ ਭਾਗ ਦੂਜਾ ਦੇ ਕੁੱਲ 12 ਵਿਦਿਆਰਥੀ ਚੁਣੇ ਗਏ ਹਨ ਜਿਨ•ਾਂ ਨੂੰ ਕੰਪਨੀ ਵਲੋਂ ਸਿਖਲਾਈ  ਦੇ ਨਾਲ ਨਾਲ ਪ੍ਰਤੀ ਸਾਲ ਤਿੰਨ ਲੱਖ ਰੁਪਏ ਦੇ ਘੱਟੋ ਘੱਟ ਪੈਕਜ ‘ਤੇ ਰੁਜ਼ਗਾਰ ਮੁਹੱਇਆ ਕਰਵਾਇਆ ਗਿਆ ਹੈ।ਉਨ•ਾਂ ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜ਼ਿੰਦਗੀ ਵਿਚ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਪਿੰ੍ਰ ਡਾ. ਪਰਵਿੰਦਰ ਸਿੰਘ ਨੇ ਡਾ. ਵਿਕਰਾਂਤ ਦਾ ਧੰਨਵਾਦ ਕੀਤਾ ਅਤੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਦੇ ਪਲੇਸਮੈਂਟ ਵਿਭਾਗ ਦੇ ਇੰਚਾਰਜ ਪ੍ਰੋ ਬਿਮਲਾ ਜਸਵਾਲ,ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਗੁਰਪ੍ਰੀਤ ਕੌਰ,ਪ੍ਰੋ ਜੰਗ ਬਹਾਦਰ ਸਿੰਘ ਸੇਖੋਂ,ਪ੍ਰੋ ਨਵਪ੍ਰੀਤ ਕੌਰ,ਪ੍ਰੋ ਗੁਰਪ੍ਰੀਤ ਕੌਰ ਸਮੇਤ ਸਮੁੱਚੇ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
  ਕੈਪਸ਼ਨ- ਪ੍ਰੋਫਾਈਲਟੀ ਲਿਮਟਿਡ ਕੰਪਨੀ ਵਿਚ ਰੁਜ਼ਗਾਰ ਲਈ ਚੁਣੇ ਗਏ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨਾਲ ਡਾ. ਵਿਕਰਾਂਤ ,ਪ੍ਰਿੰ ਪਰਵਿੰਦਰ ਸਿੰਘ ਅਤੇ ਸਟਾਫ਼ ਮੈਂਬਰ ।

  LEAVE A REPLY

  Please enter your comment!
  Please enter your name here