ਹੁਸ਼ਿਆਰਪੁਰ ‘ਚ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਕਿਸਾਨ ਦਾ ਕਤਲ

  0
  118

  ਮਾਹਿਲਪੁਰ, ਜਨਗਾਥਾ ਟਾਇਮਜ਼: (ਰਵਿੰਦਰ)

  ਹੁਸ਼ਿਆਰਪੁਰ-ਚੰਡੀਗੜ੍ਹ ਰੋਡ ’ਤੇ ਪੈਂਦੇ ਮਾਹਿਲਪੁਰ ਦੇ ਨਜ਼ਦੀਕ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਖੇਤਾਂ ’ਚ ਬਣੀ ਹਵੇਲੀ ’ਚ ਸੁੱਤੇ ਪਏ ਇਕ ਬਜ਼ੁਰਗ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਕਤਲ ਦੀ ਸੂਚਨ ਮਿਲਦੇ ਹੀ ਏਸੀਪੀ ਤੁਸ਼ਾਰ ਗੁਪਤਾ ਥਾਣਾ ਮਾਹਿਲਪੁਰ ਦੀ ਪੁਲਿਸ ਨਾਲ ਮੌਕੇ ’ਤੇ ਪਹੁੰਚ ਗਏ ਤੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

  ਮ੍ਰਿਤਕ ਦੀ ਪਛਾਣ ਹਰਭਜਨ ਸਿੰਘ ਪੁੱਤਰ ਮਹਿੰਦਰ ਸਿੰਘ (79 ਸਾਲ) ਪਿੰਡ ਟੂਟੋਮਜਾਰਾ ਦੇ ਰੂਪ ’ਚ ਹੋਈ ਹੈ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਹਰਭਜਨ ਸਿੰਘ ਆਪਣੇ ਖੇਤਾਂ ’ਚ ਪਸ਼ੂਆਂ ਲਈ ਬਣਾਈ ਹਵੇਲੀ ਵਿਚ ਸੁੱਤਾ ਸੀ। ਕਤਲ ਦਾ ਸਵੇਰੇ ਉਸ ਸਮੇਂ ਪਤਾ ਲਗਾ ਜਦੋਂ ਪਿੰਡ ਦਾ ਨੌਜਵਾਨ ਧਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਿਆ ਤਾਂ ਹਰਭਜਨ ਸਿੰਘ ਦੀਆਂ ਦੋ ਮੱਝਾਂ ਖੇਤਾਂ ਵਿਚ ਘੁੰਮ ਰਹੀਆਂ ਸਨ। ਇਸ ਦੀ ਸੂਚਨਾ ਧਰਮਜੀਤ ਨੇ ਹਰਭਜਨ ਸਿੰਘ ਦੇ ਬੇਟੇ ਨੂੰ ਦਿੱਤੀ, ਜਦੋਂ ਉਹ ਮੱਝਾਂ ਲੈ ਕੇ ਹਵੇਲੀ ਗਏ ਤਾਂ ਅੱਗੇ ਮੰਜੇ ’ਤੇ ਹਰਭਜਨ ਸਿੰਘ ਦੀ ਖੂਨ ਨਾਲ ਲੱਥ-ਪੱਥ ਹੋਈ ਲਾਸ਼ ਪਈ ਸੀ। ਉਨ੍ਹਾਂ ਇਸ ਦੀ ਸੂਚਨਾ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤਕ ਕਤਲ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ।

  LEAVE A REPLY

  Please enter your comment!
  Please enter your name here