ਹੁਸ਼ਿਆਰਪੁਰ ( ਸ਼ਾਨੇ ) ਬੇਸੱਕ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੇ ਸਿਹਤ ਵਿਭਾਗ ਇਸ ਨੂੰ ਪੀਣ ਤੋ ਮਨਾ ਵੀ ਕਰਦਾ ਹੈ । ਪਰ ਸਰਕਾਰਾ ਨੂੰ ਇਸ ਵੱਲੋ ਮਾਲੀਆਂ ਵੀ ਬਹੁਤ ਮਿਲਦਾ ਹੈ । ਸਰਕਾਰ ਵੱਲੋ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਮਿਲਵਚ ਰਹਿਤ ਅਹਾਰ ਚੰਗੀ ਖੁਰਾਕ ਮੁਹੀਆਂ ਕਰਵਾਉਣ ਲਈ ਚਲੀ ਜਾ ਰਹੀ ਮੁਹਿਮ ਦੇ ਮਦੇ ਨਜਰ ਪੰਜਾਬ ਸਰਕਰਾ ਦੇ ਫੂਡ ਐਡ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂੰ ਦੀਆ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਦੀ ਅਗਵਾਈ ਹੇ ਅੱਜ ਦਸੂਹਾ ਦੀ ਏ ਬੀ ਸ਼ੂਗਰ ਮਿਲ ਅਤੇ ਡਿਸਟੀਲਰੀ ਦੀ ਇਨਸਪੈਕਸ਼ਨ ਅਤੇ ਸਿਪਲਿੰਗ ਕੀਤੀ ਗਈ । ਇਸ ਮੋਕੇ ਜਿਲਾ ਸਿਹਤ ਸਿਹਤ ਅਫਸਰ ਸੇਵਾ ਸਿੰਘ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਪੰਜਾਬ ਵਿੱਚੋ ਦੇਸ਼ੀ ਸ਼ਰਾਬ ਦੇ ਹਰ ਤਰਾਂ ਦੇ ਬਰਾਡ ਦੀ ਗੁਣਵਤਾ ਚੈਕ ਕਰਨ ਲਈ ਸੈਪਲ ਭਰ ਕੇ ਫੂਡ ਲੈਬ ਚੰਡੀਗੜ ਨੂੰ ਭੇਜੇ ਜਾਣ । ਉਹਨਾਂ ਦੱਸਿਆ ਕਿ ਦਸੂਹਾ ਦੀ ਡਿਸਟਲਰੀ ਤੋ ਦੇਸੀ ਸਰਾਬ ਦੇ 4 ਬ੍ਰੈਡ ਖਾਸ ਮਖਾਸ ਮੋਟਾ ਸੰਤਰਾ , ਟਾਈਜਰ ਜਿੰਨ , ਟਾਈਗਰ ਟ੍ਰਿਪਲ ਐਕਸ ਰਮ ., ਤੰਮਨਾਂ ਸੋਫੀ ਆਦਿ ਸੈਪਲ ਲਏ ਗਏ ਲੈਬਰੋਟਰਾ ਨੂੰ ਭੇਜੇ ਗਏ । ਇਸ ਮੋਕੇ ਉਹਨਾਂ ਦੱਸਿਆ ਕਿ ਉਹਨਾਂ ਅੱਜ ਤੜਕੇ ਸਵੇਰੇ ਦੁੱਧ ਦੇ ਪੰਜ ਸੈਪਲ , ਅਤੇ ਇਕ ਸੈਪਲ ਛੋਲਿਆ ਦਾ , ਤੇ ਇਕ ਮਸਾਲ ਦਾ । ਇਸ ਮੋਕੇ ਉਹਨਾਂ ਜਿਲੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਿਲਾਵਟ ਖੋਰੀ ਕਰਦਾ ਹੈ ਤੇ ਤਰੰਤ ਉਸ ਦੀ ਜਾਂਣਕਾਰੀ ਸਿਵਲ ਸਰਜਨ ਦਫਤਰ ਵਿਖੇ ਦਿੱਤੀ ਜਾਵੇ । ਇਸ ਮੋਕੇ ਉਹਨਾਂ ਦੱਸਿਆ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੇ ਬਣਾਉਣ ਵਾਲਿਆ , ਵਿਕਰੇਤਾਂ ਅਤੇ ਸਟੋਰ ਕੀਪਰ ਲਈ ਫੂਡ ਸੇਫਟੀ ਐਕਟ ਤਹਿਤ ਰਿਜਸਟ੍ਰਸ਼ਨ ਅਤੇ ਲਾਈਸੰਸੈਸ ਲੈਣ ਅਤੀ ਜਰੂਰੀ ਹੈ ਅਤੇ ਅਜਿਹਾ ਨਾ ਕਰਵਾਉਣ ਦੀ ਸੂਰਤ ਵਿੰਚ ਉਹਨਾਂ ਖਿਲਾਫ ਫੂਡ ਸੇਫਟੀ ਐਕਟ ਅਨਸਾਨੀ ਕਰਵਾਈ ਹੋਵੇਗੀ ।