ਹੁਣ ਬੰਗਾਲ ਤੋਂ ਬਾਹਰ ਵੀ ਜਾਵੇਗੀ ਟੀਐੱਮਸੀ, ਮਮਤਾ ਦੇ ਭਤੀਜੇ ਅਭਿਸ਼ੇਕ ਨੇ ਦੱਸਿਆ ਪਲਾਨ

    0
    132

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਪੱਛਮੀ ਬੰਗਾਲ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਪੂਰੇ ਮੁਲਕ ਵਿਚ ਪਸਾਰੇ ਲਈ ਰਣਨੀਤੀ ਘੜ ਲਈ ਹੈ। ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਆਖਿਆ ਹੈ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚ ਕਰੇਗੀ ਤੇ ਇਸ ਟੀਚੇ ਦੀ ਪ੍ਰਾਪਤੀ ਲਈ ਯੋਜਨਾ ਇਕ ਮਹੀਨੇ ਅੰਦਰ ਤਿਆਰ ਹੋ ਜਾਵੇਗੀ।

    ਟੀਐੱਮਸੀ ਸੁਪਰੀਮੋ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰੇਕ ਸੂਬੇ, ਜਿੱਥੇ ਉਨ੍ਹਾਂ ਨੂੰ ਪੈਰ ਰੱਖਣ ਦੀ ਥਾਂ ਮਿਲਦੀ ਹੈ, ਵਿੱਚ ਭਾਜਪਾ ਨਾਲ ਸਿੱਧਾ ਮੱਥਾ ਲਾਏਗੀ। ਅਭਿਸ਼ੇਕ ਨੇ ਮੀਡੀਆ ਨੂੰ ਦੱਸਿਆ ਕਿ ਇਕ ਮਹੀਨੇ ਦੇ ਅੰਦਰ ਟੀਐਮਸੀ ਆਪਣੀ ‘ਵਿਸਥਾਰ ਯੋਜਨਾ’ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਨਾਲੋਂ ਕੁਝ ਵੱਖਰਾ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਐਮਸੀ ਕੁਝ ਸੀਟਾਂ ਜਿੱਤਣ ਲਈ ਨਹੀਂ ਬਲਕਿ ਰਾਜਾਂ ਵਿਚ ਜਿੱਤ ਲਈ ਜਾਵੇਗੀ। ਅਸੀਂ ਹੁਣ ਦੂਜੇ ਰਾਜਾਂ ਵਿਚ ਸਰਕਾਰ ਬਣਾਉਣਾ ਚਾਹੁੰਦੇ ਹਾਂ।

    ਇਹ ਉੱਤਰ ਪੂਰਬ, ਮੱਧ, ਦੱਖਣੀ ਭਾਰਤ ਜਾਂ ਕਿਤੇ ਵੀ ਹੋ ਸਕਦਾ ਹੈ। ਜਲਦੀ ਹੀ ਅਸੀਂ ਦੂਸਰੇ ਰਾਜਾਂ ਵਿਚ ਵੀ ਭਾਜਪਾ ਨੂੰ ਮੁਕਾਬਲਾ ਦੇਵਾਂਗੇ। ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਅਭਿਸ਼ੇਕ ਨੇ ‘ਕੁਨਬਾਪ੍ਰਸਤੀ’ ਦੇ ਲਾਏ ਜਾਂਦੇ ਦੋਸ਼ਾਂ ਲਈ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪਰਿਵਾਰ ਦੇ ਸਿਰਫ਼ ਇਕ ਜੀਅ ਨੂੰ ਸਿਆਸਤ ਵਿੱਚ ਦਾਖ਼ਲੇ ਸਬੰਧੀ ਬਿੱਲ ਸੰਸਦ ਵਿੱਚ ਪਾਸ ਹੁੰਦਾ ਹੈ ਤਾਂ ਉਹ ਪਾਰਟੀ ਤੋਂ ਅਸਤੀਫ਼ਾ ਦੇ ਦੇਣਗੇ।

    ਅਭਿਸ਼ੇਕ ਨੇ ਸਾਫ਼ ਕਰ ਦਿੱਤਾ ਕਿ ਉਸ ਦਾ ਅਗਲੇ 20 ਸਾਲਾਂ ਲਈ ਕੋਈ ਸਰਕਾਰੀ ਅਹੁਦਾ ਲੈਣ ਜਾਂ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਹੈ ਤੇ ਉਹ ਸਿਰਫ਼ ਆਪਣੀ ਪਾਰਟੀ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦਾ ਹੈ।

    LEAVE A REPLY

    Please enter your comment!
    Please enter your name here