ਹਾਈ ਕਮਾਂਡ ਨੂੰ ਮਿਲੇ ਬਗ਼ੈਰ ਚੰਡੀਗੜ੍ਹ ਪਰਤੇ ਕੈਪਟਨ ਅਮਰਿੰਦਰ ਸਿੰਘ

    0
    135

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਹਾਈ ਕਮਾਂਡ ਨੂੰ ਮਿਲੇ ਬਗ਼ੈਰ ਹੀ ਚੰਡੀਗੜ੍ਹ ਵਾਪਸ ਪਰਤ ਆਏ ਤੇ ਆਪਣੇ ਫਾਰਮ ਹਾਊਸ ਪਹੁੰਚ ਗਏ।

    ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਮੰਗਲਵਾਰ ਨੂੰ ਪਰਤਣਾ ਸੀ ਪਰ ਉਹਨਾਂ ਕੌਮੀ ਰਾਜਧਾਨੀ ਵਿਚ ਆਪਣਾ ਠਹਿਰਾਅ ਇਕ ਦਿਨ ਵਧਾ ਲਿਆ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਮਿਲ ਸਕਦੇ ਹਨ ਤੇ ਨਾਲ ਹੀ ਕਿਸਾਨਾਂ ਦੇ ਹੱਕ ਵਿਚ 200 ਦਿਨਾਂ ਤੋਂ ਧਰਨੇ ’ਤੇ ਬੈਠੇ ਸੰਸਦ ਮੈਂਬਰਾਂ ਨਾਲ ਧਰਨੇ ’ਤੇ ਬੈਠ ਸਕਦੇ ਹਨ। ਪਰ ਉਹ ਇਸ ਸਭ ਬਿਨਾਂ ਹੀ ਅੱਜ ਚੰਡੀਗੜ੍ਹ ਪਰਤ ਆਏ ਹਨ। ਹੁਣ ਸਭ ਦੀਆਂ ਨਜ਼ਰਾਂ ਹਾਈ ਕਮਾਂਡ ’ਤੇ ਟਿਕੀਆਂ ਹਨ।

    LEAVE A REPLY

    Please enter your comment!
    Please enter your name here