ਸੰਯੁਕਤ ਕਿਸਾਨ ਮੋਰਚੋ ਵਲੋਂ ਜੀਓ ਦਫ਼ਤਰ ਅੱਗੇ ਧਰਨੇ ਵਜੋਂ ਰੋਸ਼ ਪ੍ਰਦਰਸ਼ਨ ।

  0
  61

  ਹੁਸ਼ਿਆਰਪੁਰ (ਸੁਮਨ ਮਹਿਤਾ ) ਸੰਯੁਕਤ ਕਿਸਾਨ ਮੋਰਚੋ ਵਲੋ ਜੀਓ ਦਫਤਰ ਅੱਗੇ ਲੜੀਵਾਰ ਧਰਨਾ 167 ਵੇ ਦਿੱਨ ਰੌਕੀ ਭਲਵਾਨ ਮੋਲਾ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ । ਵੱਖ ਬੁਲਾਰਿਆ ਨੇ ਸੰਯੁਕਤ ਕਿਸਾਨ ਮੋਰਚੇ ਵਲੋ ਮਿੱਤੀ 26/5/2021 ਨੂੰ ਸਾਰੇ ਪਿੰਡਾਂ ਵਿੱਚ ਅਤੇ ਸ਼ਹਿਰਾ ਵਿੱਚ ਆਪਣੇ ਆਪਣੇ ਘਰਾਂ ਉੱਤੇ ਕਾਲੇ ਝੰਡੇ ਲਹਿਰਾਏ ਜਾਣ ਅਤੇ ਮੋਦੀ ਸਰਕਾਰ ਦੇ ਪੁਤਲੇ ਬਣਾਕੇ ਸਾੜੇ ਜਾਣ ਅਤੇ ਜੀਓ ਸਿੰਮਾ ਦਾ ਵਈਕਾਟ ਕੀਤਾ ਜਾਵੇ।ਆਗੁਆਂ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਚਾਹੁੰਦੀ ਹੁੰਦੀ ਕਿ ਕਿਸਾਨ ਵਾਪਿਸ ਮੁੜ ਜਾਣ ਪਰ ਕਿਸਾਨ ਪੱਖੀ ਬਣਾਏ ਕਾਲੇ ਕਾਨੂੰਨ ਵਾਪਸ ਕਰਵਾਕੇ ਹੀ ਮੁੜਨਗੇ ।ਕਿਸਾਨਾ ਨੇ ਕਿਹਾ ਕਿ ਹੁਣ ਅੰਦੋਲਨ ਜਿੱਨਾ ਮਰਜੀ ਲੰਮਾ ਹੋ ਜਾਵੇ ਸਾਨੂੰ ਕੋਈ ਪ੍ਰਵਾਹ ਨਹੀ ਕਿਉਕਿ ਅੰਦੋਲਨ ਜਿੰਨਾ ਲੰਮਾ ਹੋਵੇਗਾ ਕੇਦਰ ਸਰਕਾਰ ਖਿਲਾਫ ਲੋਕਾਂ ਦਾ ਰੋਹ ਹੋਰ ਵੱਧਦਾ ਜਾਵੇਗਾ ਇਸ ਲਈ ਕੇਦਰ ਦੀ ਮੋਦੀ ਸਰਕਾਰ ਜੇਕਰ ਦੇਸ ਦਾ ਭਲਾ ਚਾਹੁੰਦੀ ਹੈ ਤਾਂ ਤਿੱਨੋ ਕਾਲੇ ਕਾਨੂੰਨ ਦੋ ਆਰਡੀਨੈ ਅਤੇਪਰਾਲੀ ਸਾੜਨ ਵਾਲੇ ਨੂੰ ਜੁਰਮਾਨਾ ਅਤੇ ਸਜਾ ਆਦਿ ਫੈਸਲੇ ਵਾਪਿਸ ਲਏ ਨਹੀ ਤਾਂ ਉਦੋ ਤੀਕ ਅਡਾਨੀ ਆਬਾਨੀ ਆਦਿ ਦੇ ਦਫਤਰਾ ਅਤੇ ਵਪਾਰਿਕ ਅਦਾਰਿਆ ਨੂੰ ਖੋਲਣ ਨਹੀ ਦਿੱਤਾ ਜਾਵੇਗਾ।ਆਗੁਆ ਨੇ ਦਿੱਲੀ ਵਿਖੇ ਚਲ ਰਹੇ ਧਰਨੇ ਵਿੱਚ ਪਹੁਚਣ ਲਈ ਸੱਦਾ ਦਿੱਤਾ ਗਿਆ ਅਤੇ ਗੜ੍ਹਸ਼ੰਕਰ ਵਿਖੇ ਹਰ ਰੋਜ ਦਿੱਤੇ ਜਾ ਰਹੇ ਜੀਓ ਦਫਤਰ ਅੱਗੇ ਸਵੇਰੇ 11 ਤੌ 12 ਵਜੇ ਤੀਕ ਧਰਨਿਆ ਵਿੱਚ ਹਾਜਰ ਹੋਣ ਲਈ ਆਮ ਨੂੰ ਸੱਦਾ ਦਿੱਤਾ ਗਿਆ ।ਅੱਜ ਦੇ ਧਰਨੇ ਨੂੰ ਕਾ: ਦਰਸਨ ਸਿੰਘ ਮੱਟੂ ਸੁਬਾਈ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਆਗੂ ।ਮ: ਬਲਵੰਤ ਰਾਮ ਜੇ ਪੀ ਐਮ ਓਆਗੂ। ਪੰਜਾਬ,ਸ਼ਿੰਗਾਰਾ ਰਾਮ ਭੱਜਲ ਜੇ ਪੀ ਐਮ ਐਮ ਆਗੂ ।ਸੁਭਾਸ ਮੱਟੂ ਜਨਵਾਦੀ ਇਸਤ੍ਰੀ ਸਭਾ ਪੰਜਾਬ ।ਉਰੋਕਤ ਆਗੁਆ ਤੋ ਇਲਾਵਾ ਕਰਨ ਸੰਘਾ ਗੜ੍ਹਸ਼ੰਕਰ ਗੋਲਡੀ ਪਨਾਮ ਚੌਧਰੀ ਸਰਬਜੀਤ ਸਿੰਘ ਨਿਰਮਲ ਪਟਵਾਰੀ ਬਿਲੜੌ ਕਾ:ਸੁਰਜੀਤ ਕੁਲੇਵਾਲ ਗੁਰਦਿਆਲ ਸਿੰਘ ਭਨੋਟ ਓਮੀ ਭਲਵਾਨ ਸਤਨੌਰ ਅਜਿੰਦਰ ਸਿੰਘ ਬੇਦੀ ਧਰਮਪਾਲ ਪਨਾਮ ਬਚਿੱਤਰ ਸਿੰਘ ਸੁਭਾਸ ਚੰਦਰ ਪਾਹਲੇਵਾਲ ਹਰਮੇਸ਼ ਗੜ੍ਹਸ਼ੰਕਰ ਆਦਿ ਹਾਜਰ ਸਨ।

  LEAVE A REPLY

  Please enter your comment!
  Please enter your name here