ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ ਗੰਦਗੀ ਨਾਲ ਭਰੀਆ

  0
  42

  ਰਾਜਪੁਰਾ, ਜਨਗਾਥਾ ਟਾਇਮਜ਼: (ਰੁਪਿੰਦਰ)

  ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਸਫ਼ਾਈ ਸੇਵਕ ਕਾਮਿਆਂ ਨੂੰ ਨਗਰਪਾਲਿਕਾ ਵਿੱਚ ਪੱਕੇ ਕਰਨ ਦਾ ਵਾਦਾ ਕੀਤਾ ਗਿਆ ਸੀ । ਸਫ਼ਾਈ ਸੇਵਕ ਕਾਮਿਆਂ ਨੇ ਸਾਰਿਆ ਵੋਟਾਂ ਸੱਤਾਧਾਰੀ ਪਾਰਟੀ ਨੂੰ ਪਾ ਕੇ ਪੰਜਾਬ ਦੀ ਸੱਤਾ ਕਾਂਗਰਸ ਦੇ ਹੱਥਾਂ ਵਿੱਚ ਦਿੱਤੀ ਗਈ ਸੀ। ਪਰ ਅੱਜ ਤੱਕ ਕਿਸੇ ਵੀ ਸਫ਼ਾਈ ਸੇਵਕ ਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਕਾਰਨ ਹੰਸ ਰਾਜ ਪ੍ਰਧਾਨ ਦੀ ਅਗਵਾਈ ਵਿੱਚ 16 ਜੂਨ ਨੂੰ ਰਾਜਪੁਰਾ ਪਟਿਆਲਾ ਰੋਡ ਤੇ ਸੜਕ ਆਵਾਜਾਈ ਠੱਪ ਕੀਤੀ ਗਈ ਸੀ।

  ਰਾਜਪੁਰਾ ਦੇ ਤਹਿਸੀਲਦਾਰ ਰਮਨਦੀਪ ਕੌਰ ਦੇ ਭਰੋਸੇ ਬਾਅਦ ਸੜਕ ਆਵਾਜਾਈ ਕਰੀਬ ਦੋ ਘੰਟੇ ਬਾਅਦ ਬਹਾਲ ਕਰ ਦਿਤੀ ਗਈ ਸੀ। ਪਰ ਸਫਾਈ ਸੇਵਕ ਕਾਮਿਆਂ ਵੱਲੋ ਕੰਮ ਛੱਡ ਹੜਤਾਲ ਕਾਰਨ ਰਾਜਪੁਰਾ ਦੀ ਨਗਰ ਕੌਂਸਲ ਦੇ ਗੇਟ ਦੇ ਬਾਹਰ ਸਾਰੀ ਸੜਕ ਤੇ ਵੱਡੇ ਵੱਡੇ ਗੰਦੀ ਦੇ ਢੇਰ ਲੱਗੇ ਹਨ। ਇਸੇ ਤਰ੍ਹਾਂ ਰਾਜਪੁਰਾ ਦੀ ਕੇਨਕਾ ਗਾਰਡਨ ਦੇ ਬਾਹਰ ਵੀ ਸੜਕਾਂ ਵੱਡੇ ਵੱਡੇ ਗੰਦੀ ਦੇ ਢੇਰ ਲੱਗੇ ਹੋਏ ਹਨ ਅਤੇ ਪੁਰਾਣਾ ਰਾਜਪੁਰਾ ਦੇ ਸ਼ਮਸ਼ਾਨ ਘਾਟ ਰੋਡ ਤੇ ਵੀ ਕਾਫੀ ਵੱਡੇ ਵੱਡੇ ਗੰਦੀ ਢੇਰ ਲਕੇ ਪਏ ਹਨ। ਸ਼ਹਿਰ ਵਿੱਚ ਵੱਡੀ ਬਿਮਾਰੀ ਫੈਲਣ ਦਾ ਪੂਰਾ ਖ਼ਤਰਾ ਹੈ। ਜਿਸ ਤੋਂ ਲੋਕ ਕਾਫੀ ਪਰੇਸ਼ਾਨ ਹਨ ਪਰ ਰਾਜਪੁਰਾ ਦੇ ਸਰਕਾਰੀ ਅਧਿਕਾਰੀ ਬਿਲਕੁਲ ਅੱਖਾਂ ਬੰਦ ਕਰਕੇ ਬੈਠੇ ਹਨ ਜਾ ਫਿਰ ਵੱਡੀ ਬਿਮਾਰੀ ਦੀ ਉਡੀਕ ਵਿੱਚ ਹਨ।

  ਹੰਸ ਰਾਜ ਪ੍ਰਧਾਨ ਸਫਾਈ ਸੇਵਕ ਯੂਨੀਅਨ ਰਾਜਪੁਰਾ ਨੇ ਦੱਸਿਆ ਕਿ ਅਸੀਂ ਲਗਾਤਾਰ ਇਕ ਮਹੀਨੇ ਤੋਂ ਸੜਕਾਂ ਤੇ ਬੈਠੇ ਹਾਂ ਪਰ ਕੋਈਵੀ ਸਰਕਾਰੀ ਅਧਿਕਾਰੀ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਹੈ। ਸਾਡੀ ਮੁੱਖ ਮੰਗਾਂ ਹਨ ਸਾਡੇ ਕੱਚੇ ਕਾਮੇ ਪੱਕੇ ਕੀਤੇ ਜਾਣ ਡੀ ਏ ਦੀਆ ਕਿਸਤਾ ਜਾਰੀ ਕੀਤੀ ਜਾਵੇ।

  LEAVE A REPLY

  Please enter your comment!
  Please enter your name here