ਸੋਸ਼ਲ ਮੀਡੀਆ ਤੋਂ ਉਪਜੀ ‘ਆਪ’ ਅਕਾਲੀ ਬਸਪਾ ਗਠਜੋੜ ਦੀ ਚਿੰਤਾ ਨਾ ਕਰੇ- ਠੇਕੇਦਾਰ

  0
  62

  ਮਾਹਿਲਪੁਰ, ਜਨਗਾਥਾ ਟਾਇਮਜ਼: (ਰਵਿੰਦਰ)

  ਸੋਸ਼ਲ ਮੀਡੀਆ ਤੋਂ ਉਪਜੀ ‘ਆਪ’ ਪਾਰਟੀ ਨੂੰ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਜਿਆਦਾ ਚਿੰਤਾ ਹੋ ਗਈ ਹੈ ਜਿਸ ਕਾਰਨ ਦੋਨੋਂ ਪਾਰਟੀਆਂ ਨੂੰ ਮਿਲੀ ਨਵੀਂ ਊਰਜਾ ਤੋਂ ਘਬਰਾਏ ਆਪ ਆਗੂ ਸੋਸ਼ਲ ਮੀਡੀਆ ’ਤੇ ਕੂੜ ਪ੍ਰਚਾਰ ਕਰ ਰਹੇ ਹਨ ਪਰੰਤੂ ਲੋਕ ਹੁਣ ਸੂਬੇ ਦੀ ਸਿਆਸਤ ਨੂੰ ਸਮਝ ਚੁਕੇ ਹਨ। ਇਹ ਵਿਚਾਰ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਅੱਜ ਅਕਾਲੀ ਦਲ ਅਤੇ ਬਸਪਾ ਆਗੂਆਂ ਦੇ ਵਰਕਰਾਂ ਨੂੰ ਸਾਂਝੇ ਤੌਰ ‘ਤੇ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਵਰਕਰਾਂ ਨੇ ਠੇਕੇਦਾਰ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਸਾਥ ਡਟ ਕੇ ਦੇਣ ਦਾ ਐਲਾਨ ਕੀਤਾ।

  ਠੇਕੇਦਾਰ ਨੇ ਕਿਹਾ ਕਿ ਬਸਪਾ ਅਤੇ ਅਕਾਲੀ ਦਲ ਦੇ ਇਸ ਇਤਿਹਾਸਕ ਗਠਜੋੜ ਨੇ ਸੂਬੇ ਦੀ ਸਿਆਸਤ ਹੀ ਬਦਲ ਕੇ ਰੱਖ ਦਿੱਤੀ ਹੈ ਅਤੇ ਵਿਰੋਧੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਨੂੰ ਦੇਖ਼ਦੇ ਹੋਏ ਕੂੜ ਪ੍ਰਚਾਰ ਤੇ ਉਤਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਦੂਰ ਅੰਦੇਸ਼ੀ ਸੋਚ ਨੇ ਕਿਸਾਨ ਅਤੇ ਕਿਰਤੀ ਵਰਗ ਨੂੰ ਇਕ ਮੰਚ ’ਤੇ ਲੈ ਆਂਦਾ ਹੈ ਜਿਸ ਦੇ ਨਤੀਜੇ ਵੀ ਸਾਰਥਕ ਨਿਕਲਣਗੇ। ਇਸ ਮੌਕੇ ਜੱਥੇਦਾਰ ਇਕਬਾਲ ਸਿੰਘ ਖ਼ੇੜਾ, ਦਇਆ ਸਿੰਘ ਮੇਘਵਾਲ, ਹਰਪ੍ਰੀਤ ਸਿੰਘ ਬੈਂਸ, ਚਮਨ ਲਾਲ ਪ੍ਰਧਾਨ ਬਸਪਾ, ਜੈਲਦਾਰ ਗੁਰਿੰਦਰ ਸਿੰਘ, ਸ਼ਿੰਗਾਰਾ ਸਿੰਘ ਨੰਗਲ ਕਲਾਂ, ਰਾਜ ਕੁਮਾਰ ਰਾਜੂ, ਜਸਵਿੰਦਰ ਸਿੰਘ ਹਵੇਲੀ, ਅਮਰਜੀਤ ਸਿੰਘ ਬਿਲੂ, ਬਲਵਿੰਦਰ ਸਿੰਘ ਸਰਪੰਚ ਖ਼ੇੜਾ, ਦਵਿੰਦਰ ਸਿੰਘ ਸੈਣੀ, ਬਲਦੇਵ ਸਿੰਘ ਮਨ ̄ਲੀਆਂ ਸਮੇਤ ਵਡੀ ਗਿਣਤੀ ਵਿਚ ਅਕਾਲੀ ਦਲ ਅਤੇ ਬਸਪਾ ਆਗੂ ਵੀ ਹਾਜ਼ਰ ਸਨ।

  LEAVE A REPLY

  Please enter your comment!
  Please enter your name here