ਸਿੱਖਿਆ ਵਿਭਾਗ ਦੇ ਫ਼ੈਸਲੇ ਤੋਂ ਅਧਿਆਪਕ ਨਾਰਾਜ਼, ਛੁੱਟੀਆਂ ’ਚ ਵੀ ਸਰਕੂਲਰ ਜਾਰੀ ਕਰ ਕੇ ਥੋਪਿਆ ਜਾ ਰਿਹਾ ਕੰਮ

  0
  48

  ਲੁਧਿਆਣਾ, ਜਨਗਾਥਾ ਟਾਇਮਜ਼: (ਰੁਪਿੰਦਰ)

  ਸਿੱਖਿਆ ਵਿਭਾਗ ਵੱਲੋਂ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ 24 ਮਈ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਜੋ 23 ਜੂਨ ਤਕ ਜਾਰੀ ਰਹਿਣਗੀਆਂ। ਅਧਿਆਪਕਾਂ ਨੇ ਕਿਹਾ ਕਿ ਵਿਭਾਗ ਨੇ ਨਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ ਜਦਕਿ ਦੂਜੇ ਪਾਸੇ ਰੋਜ਼ਾਨਾ ਕੋਈ ਨਾ ਕੋਈ ਸਰਕੂਲਰ ਜਾਰੀ ਕਰ ਕੇ ਅਧਿਆਪਕਾਂ ’ਤੇ ਕੰਮ ਥੋਪਿਆ ਜਾ ਰਿਹਾ ਹੈ। ਹੁਣ ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਸਰਕਾਰੀ ਸਕੂਲਾਂ ’ਚ ਕਲਾਸ ਪਹਿਲੀ ਤੋਂ 8ਵੀਂ ਤਕ ਪੜ੍ਹਨ ਵਾਲੇ ਬੱਚਿਆਂ ਨੂੰ ਅਪ੍ਰੈਲ-ਮਈ ਦੋ ਮਹੀਨੇ ਦਾ ਮਿਡ ਡੇਅ ਮੀਲ ਘਰ-ਘਰ ਜਾ ਕੇ ਮੁਹੱਇਆ ਕਰਵਾਇਆ ਜਾਵੇ ਤੇ ਕੁਕਿੰਗ ਕਾਸਟ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਟਰਾਂਸਫਰ ਕੀਤੀ ਜਾਵੇ।

  ਉੱਥੇ ਹੀ ਸਕੂਲਾਂ ’ਚ ਕਿਤਾਬਾਂ ਪਹੁੰਚਾਉਣ ਦਾ ਕੰਮ, Virtual Parents Meet (ਪੀਟੀਐੱਮ), ਰੋਜ਼ਾਨਾ ਡਾਕ ਦਾ ਕੰਮ ਆਦਿ ਜਿਹੇ ਕੰਮ ਦੇ ਰਹ ਹਨ ਜੋ ਬਿਨਾਂ ਸਕੂਲ ਆਏ ਸੰਭਵ ਹੀ ਨਹੀਂ ਹੈ। ਅਜਿਹੇ ’ਚ ਅਧਿਆਪਕਾਂ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਜੇ ਉਕਤ ਸਾਰੇ ਕੰਮ ਦੇਣ ਹੀ ਹੈ ਤਾਂ ਛੁੱਟੀਆਂ ਕਰਨ ਦਾ ਕੀ ਫਾਇਦਾ?

  ਵਿਭਾਗ ਜਾਂ ਤਾਂ ਛੁੱਟੀਆਂ ਨੂੰ ਰੱਦ ਕਰ ਦੇਵੇ ਜਾਂ ਫਿਰ ਇਹ ਸਾਰੇ ਕੰਮ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਕਰਵਾਏ। ਉਨ੍ਹਾਂ ਕਿਹਾ ਕਿ ਇਕ ਪਾਸੇ ਕੋਰੋਨਾ ਕਾਲ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਅਧਿਆਪਕਾਂ ਨੂੰ ਅਜਿਹੇ ਕੰਮ ਕਿਉਂ ਦਿੱਤੇ ਜਾ ਰਹੇ ਹਨ, ਸਮਝ ਤੋਂ ਪਰੇ ਹਨ। Democratic Teachers Front ਦੇ ਜ਼ਿਲ੍ਹਾਂ ਪ੍ਰਧਾਨ ਹਰਦੇਵ ਸਿੰਘ ਨੇ ਕਿਹਾ ਕਿ ਪਹਿਲਾਂ ਦਾਖਲੇ ਲਈ ਅਧਿਆਪਕਾਂ ਨੂੰ ਘਰ-ਘਰ ਜਾਣਾ ਪੈ ਰਿਹਾ ਹੈ ਤੇ ਹੁਣ ਮਿਡ ਡੇਅ ਮੀਲ ਘਰ-ਘਰ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਨਾਲ ਧੱਕਾ ਕਰ ਰਹੀ ਹੈ ਤੇ ਛੁੱਟੀਆਂ ਦੇ ਦੌਰਾਨ ਪਰੇਸ਼ਾਨ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਜੇ ਛੁੱਟੀਆਂ ’ਚ ਕਿਤਾਬਾਂ, ਰਾਸ਼ਨ ਵੰਡਣ ਦਾ ਕੰਮ ਹੀ ਕਰਨਾ ਹੈ ਤਾਂ ਛੁੱਟੀਆਂ ਦਾਂ ਕੀ ਫਾਇਦਾ?

  5178 ਮਾਸਟਰ ਕੈਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਪ ਰਾਜਾ ਨੇ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਵਿਭਾਗ ਨੇ ਅਧਿਆਪਕਾਂ ਨੂੰ ਸਿਰਫ਼ ਨਾਂ ਦੀਆਂ ਹੀ ਹਨ। ਜਦੋਂ ਸਾਰੇ ਕੰਮ ਛੁੱਟੀਆਂ ’ਚ ਹੀ ਕਰਵਾਉਣ ਹਨ ਤੇ ਰੋਜ਼ਾਨਾ ਨਵੇਂ ਤੋਂ ਨਵੇਂ ਸਰਕੂਲਰ ਜਾਰੀ ਕਰ ਕੇ ਅਧਿਆਪਕਾਂ ਨੂੰ ਕੰਮ ’ਤੇ ਹੀ ਲਗਾਉਣਾ ਹੈ ਤਾਂ ਛੁੱਟੀਆਂ ਰੱਦ ਹੀ ਕਰ ਦਿੱਤੀਆਂ ਜਾਣ।

   

  LEAVE A REPLY

  Please enter your comment!
  Please enter your name here