ਸਿਹਤ ਵਿਭਾਗ ਵਲੋਂ ਕੌਮੀ ਨਵਜਾਤ ਸ਼ਿਸ਼ੂ ਹਫਤੇ ਦੀ ਸ਼ੁਰੂਆਤ

    0
    151

    ਹੁਸਿਆਰਪੁਰ (ਸ਼ਾਨੇ ) ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਵ ਜੰਮ ਬੱਚੇ ਦੀ ਦੇਖ ਭਾਲ ਕਰਨ ਸਬੰਧੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੌਮੀ ਨਵਜਾਤ ਸ਼ਿਸ਼ੂ ਹਫਤੇ ਦੀ ਸ਼ੁਰੂਆਤ ਜਿਲ੍ਹਾਂ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਬਲਦੇਵ ਸਿੰਘ , ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ , ਅਮਨਦੀਪ ਸਿੰਘ ਬੀ. ਸੀ. .ਸੀ ਤੇ ਸੁਰਿੰਦਰ ਵਾਲੀਆਂ , ਹਰਿੰਦਰ ਕੋਰ ਤੇ ਗੁਰਵਿੰਦਰ ਸਿੰਘ ਵੀ ਹਾਜ਼ਰ ਸੀ ।
    ਇਸ ਮੌਕੇ ਡਾ. ਰਜਿੰਦਰ ਰਾਜ ਨੇ ਘਰ ਵਿੱਚ ਨਵਜਾਤ ਬੱਚੇ ਦੀ ਦੇਖ ਬਾਲ ਕਰਨ ਸਬੰਧੀ ਦੱਸਦਿਆ ਕਿਹਾ ਕਿ ਨਵ ਜੰਮੇ ਬੱਚੇ ਨੂੰ ਹਮੇਸ਼ਾ ਸਾਫ ਕੱਪੜਿਆੰ ਵਿੱਚ ਲਪੇਟ ਕੇ ਰੱਖਣਾ ਚਾਹੀਦਾ ਹੈ । ਬੱਚੇ ਨੂੰ ਕੋਈ ਗੁੜਤੀ ਆਦਿ ਨਾ ਦਿਤੀ ਜਾਵੇ । ਜਨਮ ਦੇ ਬਆਦ ਬੱਚੇ ਨੂੰ ਕੇਵਲ ਮਾਂ ਦਾ ਪਹਿਲਾਂ ਗਾੜਾਂ ਪੀਲਾ ਦੁੱਧ ਪਿਲਾਉਣਾ ਚਾਹੀਦਾ ਹੈ । ਉਹਨਾਂ ਨੇ ਦੱਸਿਆ ਕਿ ਆਮ ਤੋਰ ਦੇਖਣ ਵਿੱਚ ਆਉਦਾ ਕਿ ਨਵ ਜੰਮੇ ਬੱਚੇ ਨੂੰ ਰਿਸ਼ਤੇਦਾਰ ਅਤੇ ਹੋਰ ਸਾਕ ਸਬੰਧੀਆਂ ਬੱਚੇ ਨੂੰ ਚੁੱਕਣ ਜਾਂ ਹੱਥ ਲਗਾਉਣ ਲੱਗ ਜਾਦੇ ਹਨ , ਜਿਸ ਨਾਲ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ । ਉਹਨਾਂ ਦੱਸਿਆ ਕਿ ਇਹ ਹਫਤਾਂ ਨੰਵਬਰ 15 ਤੇ 21 ਨੰਵਬਰ ਤੱਕ ਜਿਲੇ ਦੇ ਸਮੂਹ ਸਿਹਤ ਸੰਸਥਾਵਾਂ ਤੇ ਮਨਾਇਆ ਜਾ ਰਿਹਾ ਹੈ ਜਿਥੇ ਸਬ ਸੈਟਰ ਤੇ ਤਾਇਨਾਤ ਪੈਰਾ ਮੈਡੀਕਲ ਅਮਲਾ ਲੋਕਾਂ ਨੂੰ ਘਰ ਵਿੱਚ ਨਵਜਾਤ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ ।
    ਬੱਚਿਆਂ ਦੇ ਮਾਹਰ ਡਾ ਪ੍ਰਦੀਪ ਭਾਟੀਆ ਅਤੇ ਡਾ. ਹਰਨੂਰਜੀਤ ਕੋਰ ਨੇ ਦੱਸਿਆ ਕਿ ਨਵਜੰਮੇ ਬੱਚੇ ਦੀ ਸੂੰਪਰਣ ਸੰਭਾਲ ਲਈ ਹਰ ਗਰਭਵਤੀ ਔਰਤਾਂ ਸੰਸਥਾਂ ਵਿੱਚ ਹੀ ਕਰਵਾਉਣਾ ਚਾਹੀਦਾ ਹੈ । ਬੱਚੇ ਨੂੰ ਜਨਮ ਤੋ 24 ਘੰਟੇ ਦੇ ਅੰਦਰ ਅੰਦਰ 0 ਡੋਜ ਪੋਲੀਉ , ਹੈਪਾਟਾਇਸ ਬੀ ,ਅਤੇ ਬੀ. ਸੀ. ਜੀ. ਦਾ ਟੀਕਾ ਜਰੂਰ ਲਗਾਇਆ ਜਾਵੇ । ਨਵ ਜੰਮੇ ਬੱਚੇ ਨੂੰ ਠੰਡ ਤੋ ਬਚਾਉਣ ਲਈ ਪੂਰੀ ਤਰਾਂ ਢੱਕ ਕੇ ਰੱਖਣਾ ਚਾਹੀਦਾ ਹੈ । ਨਵ ਜੰਮੇ ਬੱਚੇ ਵਿੱਚ ਖਤਰੇ ਚਿੰਨਾਂ ਬਾਰੇ ਦੱਸਿਦਿਆ ਕਿ ਬੱਚੇ ਦੁਆਰਾ ਦੁੱਧ ਨਾ ਪੀਂਣਾ, ਜਿਆਦਾ ਸਾਉਣਾ , ਛੂਹਣ ਤੇ ਠੰਡਾ ਲੱਗਣਾ , ਪੇਟ ਅਫਰਨਾ , ਜਿਆਦਾ ਰੋਣਾ , ਸਾਹ ਲੈਣ ਵਿੱਚ ਔਖ ਜਾ ਤੇਜ ਸਾਹ ਲੈਣਾ , ਚਮੜੀ ਦਾ ਰੰਗ ਪੀਲਾ ਪੈਣਾ ਅਤੇ ਲਗਾਤਾਰ ਉਲਟੀਆਂ ਆਉਣਾ ਆਦਿ ਮੁੱਖ ਲੱਛਣ ਹਨ । ਉਹਨਾਂ ਕਿਹਾ ਕਿ ਜੇਕਰ ਦੱਸੇ ਗਏ ਅਜਿਹੇ ਕੋਈ ਚਿੰਨ ਬੱਚੇ ਵਿੱਚ ਨਜਰ ਆਉਦੇ ਹਨ ਤਾਂ ਬੱਚੇ ਨੂੰ ਤੁਰੰਤ ਨੇੜੇ ਸਿਹਤ ਕੇਦਰ ਵਿੱਚ ਲਾ ਕੇ ਜਾਉ ।

    LEAVE A REPLY

    Please enter your comment!
    Please enter your name here