ਸਿਹਤ ਵਿਭਾਗ ਨੇ ਕੌਮੀ ਪਲਸ ਪੋਲੀਓ ਦਿਵਸ ਅਤੇ ਟੈਟਨੈਸ ਡਿਪਥੀਰੀਆਂ ਵੈਕਸੀਨ ਸਬੰਧੀ ਮੀਟਿੰਗ ਕੀਤੀ

    0
    211

    ਹੁਸ਼ਿਆਰਪੁਰ (ਸ਼ਾਨੇ ) ਕੌਮੀ ਪਲਸ ਪੋਲੀਓ ਦਿਵਸ ਅਤੇ ਟੈਟਨੈਸ ਡਿਪਥੀਰੀਆਂ ਵੈਕਸੀਨ ਸਬੰਧੀ ਜਿਲੇ ਦੇ ਮੈਡੀਕਲ ਅਤੇ ਪੈਰਾਂ ਮੈਡੀਕਲ ਸਟਾਫ ਦੀ ਵਿਸ਼ੇਸ਼ ਮੀਟਿੰਗ ਜ਼ਿਲਾ ਸਿਖਲਾਈ ਕੇਂਦਰ ਵਿਖੇ ਸਿਵਲ ਸਰਜਨ ਡਾ ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਡਾ ਰਿਸ਼ੀ ਸ਼ਰਮਾਂ ਸਰਵੇਲੈਸ ਮੈਡੀਕਲ ਅਫਸਰ ਵਿਸ਼ਵ ਸਿਹਤ ਸੰਗਠਨ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਹਾਜਰ ਨੁਮਾਇਦਿਆਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਕੌਮੀ ਪਲਸ ਪੋਲੀਓ ਮੁਹਿੰਮ ਤਹਿਤ ਜਿਲੇ ਦੇ ਇਕ ਲੱਖ ਅਠੱਤਰ ਹਜਾਰ ਦੇ ਕਰੀਬ ਬੱਚਿਆਂ ਨੂੰ ਪੋਲੀਓ ਰੋਧਿਕ ਬੂਦਾਂ ਪਿਲਾਉਣ ਲਈ ਮਾਈਕਰੋ ਪਲਾਨ ਤਿਆਰ ਰੱਖੀ ਜਾਵੇ ਅਤੇ ਆਪਣੇ ਖੇਤਰ ਦੇ ਹਾਈ ਰਿਸਕ ਅਬਾਦੀ ਨੂੰ ਕਵਰ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਇਸ ਮੁਹਿੰਮ ਦਾ ਮਕਸਦ ਭਾਰਤ ਦਾ ਪੋਲੀਓ ਮੁੱਕਤ ਦੇਸ ਦਾ ਦਰਜਾਂ ਵਰਕਰਾਰ ਰੱਖਣਾ ਹੈ । ਮੀਟਿੰਗ ਵਿੱਚ ਡਾ ਰਿਸ਼ੀ ਸ਼ਰਮਾਂ ਵੱਲੋ ਵੱਖ ਬਲਾਕਾਂ ਦੀ ਮਾਈਕਰੋਪਲੈਨ ਨੂੰ ਸਟੱਡੀ ਕਰਨ ਉਪਰੰਤ ਇਸ ਦੋਰਾਨ ਵੱਖ ਵੱਖ ਗਤੀ ਵੀਧੀਆਂ ਤੋ ਟੈਟਨੈਸ ਡਿਪਥੀਰੀਆਂ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ । ਇਸ ਮੋਕੇ ਡਾ ਜੀ ਐਸ ਕਪੂਰ ਜਿਲਾਂਟੀਕਾਕਰਨ ਅਫਸਰ ਵੱਲੋ ਐਨ ਆਈ ਡੀ ਦਿਵਸ ਸਬੰਧ ਜਿਲੇ ਦੀਆਂ ਤਿਆਰੀਆਂ ਬਾਰੇ ਹਾਜਰੀਨ ਨੂੰ ਜਾਣਕਾਰੀ ਦਿੰਦੇ ਹੋਏ ਜਿਥੇ ਪਿਛਲੀ ਮੁਹਿੰਮ ਦੋਰਾਨ ਆਈਆਂ ਕਮੀਆਂ ਨੂੰ ਦੂਰ ਕਰਨ ਬਾਰੇੰ ਵੀ ਹਦਾਇਤ ਦਿੱਤੀ ।

    LEAVE A REPLY

    Please enter your comment!
    Please enter your name here