ਹੁਸ਼ਿਆਰਪੁਰ ( ਸ਼ਾਨੇ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੂਨੀਵਰਸਲ ਹੈਲਥ ਕਵਰੇਜ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਿਖਲਾਈ ਕੇਦਰ ਵਿਖੇ ਇਕ ਜਾਗਰੂਕਤਾ ਸਮਾਗਮ ਕੀਤਾ ਗਿਆ । ਇਸ ਸਮਾਗਮ ਵਿੱਚ ਡਾ ਸਤਪਾਲ ਗੋਜਰਾਂ ਡਿਪਟੀ ਮੈਡੀਕਲ ਕਮਿਸ਼ਨਰ , ਡਾ ਸੁਰਿੰਦਰ ਸਿੰਘ ਜਿਲ੍ਹਾਂ ਸਿਹਤ ਅਫਸਰ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਅਨੁਰਾਧਾ ਠਾਕਰ , ਬੀ. ਸੀ. ਸੀ. ਅਮਨਦੀਪ ਸਿੰਘ ਤੇ ਹੋਰ ਸੀ. ਐਚ. ਸੀ. ਤੇ ਪੀ. ਐਚ. ਸੀ .ਤੋ ਆਇਆ ਸਟਾਫ ਵੀ ਹਾਜਰ ਸੀ ।
ਹਜਾਰੀਨ ਨੂੰ ਸਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਅਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਅਤੇ ਸਿਹਤ ਤੇ ਤੰਦਰੁਸਤੀ ਕੇਦਰ ਸਾਰਿਆ ਲਈ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੱਡਾ ਰੋਲ ਅਦਾ ਕਰ ਰਹੀਆਂ ਹਨ । ਪੰਜਾਬ ਦੀ ਲੱਗ ਭੱਗ 75 ਪ੍ਰਤੀਸ਼ਤ ਆਬਾਦੀ ਸਿਹਤ ਬੀਮਾ .ਯੋਜਨਾ ਤਹਿਤ ਕਵਰ ਕਰਕੇ ਸਲਾਨਾ ਰਜਿਸਟਰਡ ਪਰਿਵਾਰ ਦਾ 5 ਲੱਖ ਰੁਪਏ ਦਾ ਕੈਸ ਲੈਸ ਇਲਾਜ ਮੁਹਾਈਆ ਕਰਵਾ ਰਹੀ ਹੈ । ਲਾਭਪਾਤਰੀ ਸਰਕਾਰੀ ਅਤੇ ਸੂਚੀਵੱਧ ਪ੍ਰਾਈਵੇਟ ਹਸਪਤਾਲਾ ਵਿੱਚ ਦਾਖਿਲ ਹੋਣ ਦੀ ਸੂਰਤ ਵਿੱਚ ਇਲਾਜ ਕਰਵਾ ਸਕਦਾ ਹੈ । ਉਹਨਾਂ ਦੱਸਿਆ ਕਿ ਇਸੇ ਵਿਸ਼ੇ ਨੂੰ ਸਮੱਰਪਿਤ ਪੰਜਾਬ ਦੇ ਸਾਰੇ ਉਪ ਸਿਹਤ ਕੇਦਰਾਂ ਨੂੰ ਸਿਹਤ ਤੇ ਤੰਦਰੁਸਤੀ ਕੇਦਰ ਦੇ ਤੋਰ ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ , ਜੋ ਲੋਕਾਂ ਨੂੰ ਮੁਢਲੀਆਂ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਕੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਈ ਹੋਣਗੀਆਂ । ਇਸ ਮੋਕੇ ਡਾ ਸਤਪਾਲ ਗੋਜਰਾਂ ਨੇ ਵੀ ਹਾਜਰੀਨ ਨੂੰ ਯੂਨੀਵਰਸਲ ਹੈਲਥ ਕਵੇਰਜ ਤਹਿਤ ਵਿਭਾਗ ਵਲੋ ਦਿੱਤੀਆ ਸੇਵਾਵਾਂ ਦੀ ਜਾਣਕਾਰੀ ਦਿੱਤੀ