ਸਿਹਤ ਵਿਭਾਗ ਦੇ ਡਾਕਟਰ ਅਤੇ ਵੈਟਨਰੀ ਆਫ਼ਿਸਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ

  0
  43

  ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਰਵਿੰਦਰ)

  ਪੰਜਾਬ ਸਰਕਾਰ ਵਲੋਂ ਛੇਵੇਂ ਪੇ-ਕਮਿਸ਼ਨ ਰਿਪੋਟ ਨੂੰ ਸਿਰੇ ਤੇ ਖਾਰਜ ਕਰਦੇ ਹੋਏ ਸਿਹਤ ਵਿਭਾਗ ਹੁਸ਼ਿਆਰਪੁਰ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਸ਼ਪੈਸ਼ਿਲਸਟ ਡਾਕਟਰ ਅਤੇ ਪੰਜਾਬ ਸਟੇਟ ਵੈਟਨਰੀ ਆਫ਼ਿਸਰ ਯੂਨੀਅਨ ਵਲੋਂ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀ ਮੰਗ ਪੱਤਰ ਦਿੱਤਾ ਗਿਆ ਤੇ ਮਿੰਨੀ ਸਕਤਰਤ ਵਿੱਚ ਰੋਸ ਰੈਲੀ ਕੱਢੀ ਗਈ।

  ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆ ਡਾ. ਸੁਨੀਲ ਅਹੀਰ, ਡਾ. ਮਨਮੋਹਣ ਸਿੰਘ, ਡਾ. ਸਨਮ ਅਤੇ ਡਾ. ਮਨਮੋਹਣ ਸਿੰਘ ਦਰਦੀ ਵੈਟਨਰੀ ਐਸੋਸੀਏਸ਼ਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਡਾਕਟਰਾਂ ਨੂੰ ਸਰਕਾਰੀ ਸ਼ਪੈਸ਼ਲ ਭੱਤਾ ਐਨ.ਪੀ.ਏ. ਨੂੰ ਮੁੱਢਲੀ ਤਨਖ਼ਾਹ ਦੇ ਹਿੱਸੇ ਤੋਂ ਵੱਖ ਕਰਨ ਤੇ ਚਿੰਤਾ ਪ੍ਰਗਟਾਈ ਅਤੇ ਨਵੇਂ ਪੇ-ਕਮਿਸ਼ਨ ਦੀ ਰਿਪੋਰਟ ਮੁਤਾਬਿਕ ਇਹਨਾਂ ਕੋਰੋਨਾ ਯੋਧਿਆਂ ਨੂੰ 25 ਪ੍ਰਤੀਸ਼ਤ ਤੋਂ 20 ਪ੍ਰਤੀਸ਼ਤ ਘੱਟ ਕਰਨ ਦਾ ਤੋਹਫਾ ਦਿੱਤਾ ਗਿਆ। ਇਸ ਅਨੁਸਾਰ ਇਹਨਾਂ ਸਰਕਾਰ ਨੇ ਇਹਨਾਂ ਕੋਰੋਨਾ ਯੋਧਿਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਸਰਕਾਰ ਦੀ ਇਸ ਵਧੀਕੀ ਦੇ ਧੱਕੇਸ਼ਾਹੀ ਦੇ ਵਿੱਰੁਧ ਐਸੋਸੀਏਸ਼ਨ ਨੇ ਰੋਸ ਵਜੋਂ 23 ਜੂਨ ਤੋਂ 12 ਵਜੇ ਤੱਕ ਓ.ਪੀ.ਡੀ ਅਤੇ ਉਪਰੇਸ਼ਨ ਅਤੇ ਬਾਕੀ ਸਿਹਤ ਸੇਵਾਵਾਂ ਬੰਦ ਕਰਕੇ ਕਾਲੇ ਬਿੱਲੇ ਲਗਾ ਰੋਸ ਪ੍ਰਗਟ ਕੀਤਾ ਗਿਆ। ਪੰਜਾਬ ਸਰਕਾਰ ਨੂੰ ਪੇ-ਕਮਿਸ਼ਨ ਦੀ ਰਿਪੋਰਟ ਨੂੰ ਰਿਵਾਜ ਕੀਤਾ ਜਾਵੇ ਐਨ.ਪੀ.ਏ. ਵਾਧਾ ਕੀਤਾ ਜਾਵੇ।

  ਅੱਜ ਦੀ ਰੈਲੀ ਵਿੱਚ ਡਾ. ਉਪਕਾਰ ਸਿੰਘ, ਡਾ. ਰੁਪਿੰਦਰ ਸਿੰਘ, ਡਾ. ਸੌਰਵ ਸ਼ਰਮਾ, ਡਾ. ਨੇਹਾ ਪਾਲ, ਡਾ. ਮਨਪ੍ਰੀਤ, ਡਾ. ਲਕਸ਼ਮੀ ਕਾਂਤ, ਡਾ. ਸਰਬਜੀਤ ਸਿੰਘ, ਡਾ. ਬਲਦੀਪ, ਡਾ ਵਿਨੇ ਸ਼ਰਮਾ, ਡਾ. ਕਮਲੇਸ਼, ਡਾ. ਸ਼ਾਮ ਸੁੰਦਰ ਸ਼ਰਮਾ, ਡਾ. ਵਨਜੋਤ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਸੰਤੋਖ,, ਡਾ. ਰਵੰਤ ਕੌਰ, ਡਾ. ਗਗਨ, ਡਾ. ਮਨਦੀਪ, ਡਾ. ਸੁਦੇਸ਼ ਰਾਜਨ, ਡਾ. ਨਵਦੀਪ ਸੈਣੀ, ਡਾ. ਰਾਜ ਕੁਮਾਰ, ਡਾ. ਅਮਿਤ ਮਹਿਤਾ, ਡਾ. ਸੁਪਰਿਤੀ ਡਾ. ਹਰਨੂਰ, ਡਾ ਸੁਪਰੀਤ, ਡਾ. ਮਨਦੀਪ ਵੈਟਨਰੀ ਡਾਕਟਰ ਵਿਜ, ਰਛਪਾਲ ਸਿੰਘ, ਡਾ. ਹਰਸਿਮਰਨ ਕੌਰ, ਡਾ. ਨਵੀਨ ਅਤਰੀ, ਡਾ. ਅਭਿਮੰਨੂ ਪ੍ਰੈਸ਼ਰ, ਡਾ. ਜਰਨੈਲ ਸਿੰਘ, ਡਾ. ਰਣਜੀਤ ਸਿੰਘ ਆਦਿ ਹਾਜ਼ਿਰ ਸਨ।

   

  LEAVE A REPLY

  Please enter your comment!
  Please enter your name here