ਸਿਹਤ ਮੰਤਰੀ ਵੱਲੋਂ 2021-25 ਲਈ ਪੰਜਾਬ ਵਿਚ ਟੀ.ਬੀ. ਦੇ ਖਾਤਮੇ ਸੰਬੰਧੀ ਗਾਈਡੈਂਸ ਦਸਤਾਵੇਜ ਜਾਰੀ

    0
    147

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ 2021-25 ਵਿੱਚ ਟੀ ਬੀ ਦੇ ਖਾਤਮੇ ਲਈ ਗਾਈਡੈਂਸ ਦਸਤਾਵੇਜ ਜਾਰੀ ਕੀਤੇ ਜੋ ਕਿ 2025 ਤੱਕ ਸੂਬੇ ਵਿੱਚ ਟੀ ਬੀ ਦੇ ਖਾਤਮੇ ਲਈ ਵਿਭਾਗ ਦੇ ਟੀਚੇ ਨੂੰ ਦਰਸਾਉਂਦੇ ਹਨ। ਇਸ ਦਸਤਾਵੇਜ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2030 ਦੇ ਸਥਿਰ ਵਿਕਾਸ ਦੇ ਟੀਚੇ ਹਾਸਲ ਕਰਨ ਤੋਂ ਪੰਜ ਸਾਲ ਪਹਿਲਾ 2025 ਤੱਕ ਟੀਬੀ ਦੇ ਖਾਤਮੇ ਦਾ ਟੀਚਾ ਮਿੱਥਿਆ ਹੈ।

    ਉਹਨਾਂ ਕਿਹਾ ਕਿ ਪੰਜਾਬ ਵਿਚ ਟੀ ਬੀ ਦੇ ਖਾਤਮੇ ਦੀ ਕੌਮੀ ਰਣਨੀਤਕ ਯੋਜਨਾ (ਐਨਐਸਪੀ) 2017-25 ਦੇ ਚਾਰ ਥੰਮਾਂ ‘ਤੇ ਅਧਾਰਤ ਹਨ – ਜਾਂਚ- ਇਲਾਜ- ਰੋਕਥਾਮ- ਭਰੋਸਾ ਰੱਖਣਾ। ਇਹ ਯੋਜਨਾ ਟੀ ਬੀ ਦੇ ਛੇਤੀ ਪਹਿਚਾਣ ਅਤੇ ਫੌਰੀ ਇਲਾਜ ਦੇ ਨਾਲ ਵਿਸਵਵਿਆਪੀ ਨਸਾ ਸੰਵੇਦਨਸੀਲਤਾ ਟੈਸਟ, ਸੰਪਰਕਾਂ ਦੀ ਯੋਜਨਾਬੱਧ ਜਾਂਚ ਅਤੇ ਉੱਚ ਜੋਖਮ ਵਾਲੇ ਸਮੂਹਾਂ ਅਤੇ ਐਚਆਈਵੀ, ਡਾਇਬਟੀਜ, ਤੰਬਾਕੂ ਅਤੇ ਕੁਪੋਸਣ ਵਰਗੀਆਂ ਸਹਿਕਾਰਤਾ ਵਾਲੀਆਂ ਸਥਿਤੀਆਂ ਨੂੰ ਹੱਲ ਕਰਨ ‘ਤੇ ਕੇਂਦ੍ਰਤ ਹੈ। ਸ. ਸਿੱਧੂ ਨੇ ਕਿਹਾ ਕਿ ਪ੍ਰੋਗਰਾਮ ਦੁਆਰਾ ਹੁਣ ਤੱਕ ਪ੍ਰਾਪਤ ਕੀਤੀ ਸਫਲਤਾ ਨੂੰ ਕਾਇਮ ਰੱਖਣ ਅਤੇ ਬਿਹਤਰ ਬਣਾਉਣ ਲਈ ਟੀ ਬੀ ਦੇ ਵਿਰੁੱਧ ਲੜਾਈ ਵਿਚ ਚੁਣੌਤੀਆਂ ਦਾ ਹੱਲ ਕਰਨ ਦੇ ਨਾਲ ਸਾਰੇ ਯਤਨਾਂ ਨੂੰ ਜਾਰੀ ਰੱਖਣ ਦੀ ਜਰੂਰਤ ਹੈ। ਇਹ ਟੀਚਾ ਸਾਡੀ ਵਚਨਬੱਧਤਾ ਅਤੇ ਦਿ੍ਰੜਤਾ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਟੀਬੀ ਸਿਰਫ਼ ਇਕ ਜਨਤਕ ਸਿਹਤ ਦਾ ਮੁੱਦਾ ਨਹੀਂ ਹੈ, ਬਲਕਿ ਭਾਰਤੀ ਆਰਥਿਕਤਾ ਨੂੰ ਭਾਰੀ ਆਰਥਿਕ ਨੁਕਸਾਨ ਦਾ ਕਾਰਨ ਬਣਦਾ ਹੈ।ਸਿਹਤ ਮੰਤਰੀ ਨੇ 2025 ਤੱਕ ਸੂਬੇ ਵਿਚ ਟੀ ਬੀ ਖਤਮ ਕਰਨ ਵਾਲੇ ਦਸਤਾਵੇਜ ਨੂੰ ਸਾਹਮਣੇ ਲਿਆਉਣ ਵਿਚ ਸੂਬਾ ਟੀਬੀ ਸੈੱਲ ਅਤੇ ਸਾਰੇ ਹਿੱਸੇਦਾਰਾਂ ਨੂੰ ਸਾਮਲ ਹੋਣ ਲਈ ਵਧਾਈ ਦਿੱਤੀ। ਆਉਣ ਵਾਲੇ ਸਾਲ ਪੰਜਾਬ ਵਿਚ ਟੀ ਬੀ ਦੇ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਹੁਤ ਮਹੱਤਵਪੂਰਨ ਹਨ। ਸੂਬੇ ਵਿੱਚ 2025 ਤੱਕ ਟੀਬੀ ਦੇ ਖਾਤਮੇ ਲਈ ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚਡਬਲਯੂਸੀ) ਦੀ ਪੂਰੀ ਤਰਾਂ ਟੀਬੀ ਸੇਵਾਵਾਂ ਦਾ ਏਕੀਕਰਨ ਅਤੇ ਮਜ਼ਬੂਤ ਹੋਣਾ ਹੈ। ਇਸ ਨਾਲ ਕਮਿਊਨਿਟੀ ਵਿਚ ਟੀ ਬੀ ਬਾਰੇ ਜਾਗਰੂਕਤਾ ਵਿਚ ਸੁਧਾਰ, ਟੀ ਬੀ ਦੇ ਮਰੀਜਾਂ ਦੀ ਛੇਤੀ ਪਛਾਣ, ਟੀ ਬੀ ਦੇ ਇਲਾਜ ਦੀ ਬਿਹਤਰ ਪਾਲਣਾ ਅਤੇ ਲੋਕਾਂ ਨੂੰ ਟੀ ਬੀ ਸੇਵਾਵਾਂ ਦੀ ਅਸਾਨ ਪਹੁੰਚ ਅਤੇ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇਗਾ।

    ਟੀ ਬੀ ਦੇ ਖਾਤਮੇ ਲਈ ਦਿਸ਼ਾ-ਨਿਰਦੇਸ਼ਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਡਾ. ਜੀ.ਬੀ. ਸਿੰਘ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਨੇ ਕਿਹਾ ਕਿ ਰਾਜ ਦੇ ਇਹ ਵਿਸੇਸ ਦਿਸਾ-ਨਿਰਦੇਸ ਟੀਬੀ ਦੇ ਖਾਤਮੇ ਲਈ ਮਰੀਜ਼ ਕੇਂਦਰਿਤ ਮਾਡਲ ਲਈ ਮਦਦਗਾਰ ਹੋਣਗੇ। ਇਸ ਤਰਾਂ ਰਾਜ ਟੀਬੀ ਦੀ ਰੋਕਥਾਮ ‘ਤੇ ਧਿਆਨ ਕੇਂਦਰਤ ਕਰ ਸਕੇਗਾ ਅਤੇ ਮਲਟੀਡਰੱਗ ਅਤੇ ਵਿਆਪਕ ਤੌਰ ‘ਤੇ ਡਰੱਗ-ਰੋਧਕ ਟੀ ਬੀ ਦੇ ਪ੍ਰਭਾਵ ਨੂੰ ਘਟਾਏਗਾ। ਇਸ ਮੌਕੇ ਸਟੇਟ ਟੀ ਬੀ ਅਧਿਕਾਰ ਪੰਜਾਬ ਡਾ. ਜਸਤੇਜ ਸਿੰਘ ਕੁਲਾਰ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

    LEAVE A REPLY

    Please enter your comment!
    Please enter your name here