ਸਿਵਲ ਹਸਪਤਾਲ ਵਿਖੇ ਦਿਲ ਦੇ ਰੋਗਾਂ ਬਾਰੇ ਜ਼ਿਲ੍ਹਾ ਪੱਧਰੀ ਸੈਮੀਨਾਰ ਲਗਾਇਆ ਗਿਆ

    0
    193

    ਹੁਸ਼ਿਆਰਪੁਰ ( ਸ਼ਾਨੇ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦਿਲ ਦੀ ਸਿਹਤ ਸੰਭਾਲ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਦਿਲ ਦਿਵਸ ਦੇ ਸਬੰਧ ਵਿੱਚ ਸਿਵਲ ਹਸਪਤਾਲ ਦੇ ਐਨ. ਸੀ. ਡੀ. ਕਲੀਨਿਕ ਵਿਖੇ ਸੈਮੀਨਾਰ ਕੈਪ ਲਗਾਇਆ ਗਿਆ । ਸੈਮੀਨਾਰ ਨੂੰ ਸਬੋਧਨ ਕਰਦੇ ਪ੍ਰੋਗਰਾਮ ਅਫਸਰ ਡਾ ਰਜਿੰਦਰ ਰਾਜ ਨੇ ਸਬੰਧਨ ਕਰਦਿਆ ਕਿਹਾ ਕਿ ਕਿ ਹਰ ਸਾਲ 29 ਸਤੰਬਰ ਨੂੰ ਪੂਰੇ ਵਿਸ਼ਵ ਵਿੱਚ ਦਿਲ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਦਿਲ ਦਿਵਸ ਮਾਨਇਆ ਜਾਦਾ ਹੈ ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਦਿਲ ਨਾਲ ਸੰਭਧਿਤ ਹੋਣ ਵਾਲੇ ਰੋਗ ਅਤੇ ਉਹਨਾਂ ਦੀ ਰੋਕਥਾਮ ਲਈ ਜਾਗਰੂਕ ਕਰਨਾ ਹੈ । ਉਹਨਾਂ ਕਿਹਾ ਕਿ ਦਿਲ ਸਾਡੇ ਸਰੀਰ ਦਾ ਜੀਵਨਵਾਲਵ ਹੈ । ਇਸ ਲਈ ਸਰੀਰ ਦੇ ਬਾਕੀ ਅੰਗਾਂ ਦੀ ਤਰਾਂ ਇਸ ਦਾ ਵਾ ਸਿਹਤ ਮੰਦ ਹੋਣਾ ਜਰੂਰੀ ਹੈ । ਪਰ ਅੱਜ ਦੇ ਅਯੋਕੇ ਭੱਜ ਦੋੜ ਦੇ ਸਮੇ ਵਿੱਚ ਦਿਲ ਦੇ ਮਰੀਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇ ਵਿੱਚ ਗੰਭੀਰ ਸਮੱਸਿਆ ਹੈ । ਉਹਨਾਂ ਨੇ ਦਿਲ ਦੇ ਰੋਗ ਦੇ ਕਾਰਨ ਬਾਰੇ ਦੱਸਦਿਆ ਕਿਹਾ ਕਿ ਅੱਜ ਦੀ ਜੀਵਨ ਸ਼ੈਲੀ ਦਿਲ ਦੇ ਰੋਗਾਂ ਦੀ ਜਨਮ ਦਾਤਾ ਹੈ । ਇਸ ਤੋ ਇਲਾਵਾਂ ਤੰਬਾਕੂ, ਸ਼ਰਾਬ ਦਾ ਸੇਵਨ , ਜੰਕ ਫੂਡ ,ਤੇਜ ਮਸਾਲੇਦਾਰ ਭੋਜਨ , ਮੁਟਾਪੇ ਵਿੱਚ ਵਾਧਾ , ਦੇਰ ਨਾਲ ਸਾਉਣਾ ਜਾ ਜਾਗਣਾ , ਟੈਸ਼ਨ ਆਦਿ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਹਨ । ਡਿਪਰੈਸ਼ਨ , ਸ਼ੂਗਰ , ਹਾਈ ਬਲੈਡ ਪ੍ਰਸ਼ੈਰ ,ਉਦਾਸੀ ਆਦਿ ਵੀ ਦਿਲਾ ਦੇ ਰੋਗਾਂ ਨੂੰ ਜਨਮ ਦਿੰਦੇ ਹਨ । ਇਸ ਮੋਕੇ ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਮੈਡੀਸ਼ਨ ਦੇ ਸਪੈਲਿਸ਼ਟ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਸਾਹ ਲੈਣ ਵਿੱਚ ਸਮੱਸਿਆ ਆਉਣੀ , ਚੱਕਰ ਆਉਣੇ , ਜਿਆਦਾ ਕਮਜੋਰੀ ਮਹਿਸੂਸ ਕਰਨਾ , ਅਚਾਨਿਕ ਤੇਜੀ ਨਾਲ ਪਸੀਨਾਂ ਆਉਣਾ , ਹੱਥਾ ਵਿੱਚ ਭਰੀਪਨ ਮਹਿਸੂਸ ਕਰਨ ਘਬਰਾਹਟ ਆਦਿ ਦਿਲ ਦੇ ਦੋਰੇ ਦੇ ਲੱਛਣ ਹਨ । ਉਹਨਾਂ ਨੇ ਦਿਲ ਨੂੰ ਤੰਦਰੁਸਤ ਰੱਖਣ ਅਤੇ ਬਿਮਾਰੀਆਂ ਤੋ ਬਚਾਉਣ ਬਾਰੇ ਦੱਸਦਿਆ ਕਿਹਾ ਕਿ ਰੋਜਾਨਾ 30ਤੋ 45 ਮਿੰਟ ਸੈਰ, ਹਲਕੀ ਫੁਲਕੀ ਕਸਰਤ, ਭੋਜਨ ਵਿੱਚ ਹਰੀ ਸਬਜੀਆਂ ਦਾ ਸੇਵਨ , ਤਾਜੇ ਫੱਲ ਫਰੂਟ ਭੋਜਨ ਵਿੱਚ ਨਮਕ ਦੀ ਘੱਟ ਵਰਤੋ , ਸਿਗਰਟ ,ਤੰਬਾਕੂ , ਸ਼ਾਰਬ ਤੋ ਸਖਤ ਪਰੇਜ ਕਰਨਾ ਚਹੀਦਾ ਹੈ ਇਹਨਾੰ ਤੋ ਇਲਾਵਾਂ ਤਨਾਅ ਮੁੱਕਤ ਜੀਵਨ ਜੀਣ ਸੰਗੀਤ ਅਤੇ ਯੋਗ ਕਰਨ ਨਾਲ ਵੀ ਅਸੀ ਦਿਲ ਦੀ ਬਿਮਾਰੀ ਤੋ ਬੱਚ ਸਕਦੇ ਹਾਂ ਇਸ ਮੋਕੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਜਿਪਟੀ ਮਾਸ ਮੀਡੀਆ ਅਫਸ਼ਰ ਗੁਰਜੀਸ਼ ਕੋਰ , ਉਮੇਸ਼ ਕੁਮਾਰ ਤੇ ਹੋਰ ਐਨ ਸੀ ਡੀ ਦਾ ਸਟਾਫ ਹਾਜਰ ਸੀ ।

    LEAVE A REPLY

    Please enter your comment!
    Please enter your name here