ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਮਨਾਉਂਦਿਆਂ ਲਗਾਇਆ ਖੂਨਦਾਨ ਕੈਂਪ

  0
  54

  ਹੁਸ਼ਿਆਰਪੁਰ (ਰੁਪਿੰਦਰ ) ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਹੁਸ਼ਿਆਰਪੁਰ ਜੋ਼ਨ ਅਤੇ ਪ੍ਰਤੀਤ ਵੈਲਫੇਅਰ ਸੁਸਾਇਟੀ ਵਲੋਂ ਸਾਂਝੇ ਤੌਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਸਰਦਾਰ ਜੈਮਲ ਸਿੰਘ ਨਗਰ, ਟਾਂਡਾ ਬਾਈਪਾਸ ਰੋਡ ਸਥਿਤ ਮਾਨਵ ਸੇਵਾ ਆਈ ਟੀ ਆਈ ਅਤੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੇ ਸਾਹਮਣੇ ਵਾਲੀ ਪਾਰਕ ਵਿਚ ਸਵੇਰੇ 10:30ਵਜੇ ਸ਼ੁਰੂ ਕੀਤਾ ਗਿਆ।ਇਸ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਵਲੋਂ 22 ਯੂਨਿਟ ਖੂਨ ਦਾਨ ਕੀਤਾ ਗਿਆ। ਇਹ ਖੂਨਦਾਨ ਕੈਂਪ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਤੋਂ ਡਾਕਟਰ ਅਮਰਜੀਤ ਲਾਲ ਜੀ ਦੀ ਟੀਮ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਮੌਕੇ ਸ ਬਹਾਦਰ ਸਿੰਘ ਸਿੱਧੂ ਨੇ 47ਵੀ ਵਾਰ ਅਤੇ ਸ ਪਰਮਿੰਦਰ ਸਿੰਘ ਨੇ 16ਵੀ ਵਾਰ ਖੂਨਦਾਨ ਕੀਤਾ। ਸ ਹਰਵਿੰਦਰ ਸਿੰਘ ਨੰਗਲ ਈਸ਼ਰ ਅਤੇ ਸ ਅਮਰੀਕ ਸਿੰਘ ਕਬੀਰਪੁਰ ਨੇ ਸਾਰੇ ਸਹਿਯੋਗੀਆਂ ਦਾ ਅਤੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਤੋਂ ਆਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

  LEAVE A REPLY

  Please enter your comment!
  Please enter your name here