ਸਹੋਤਾ ‘ਤੇ ਸਿੱਧੂ ਦੇ ਇਤਰਾਜ਼ ਤੋਂ ਬਾਅਦ ਚੰਨੀ ਸਰਕਾਰ ਵੱਲੋਂ ਨਵੇਂ ਡੀਜੀਪੀ ਦੀ ਨਿਯੁਕਤੀ ਦੀ ਤਿਆਰੀ

  0
  71

  ਚੰਡੀਗੜ੍ਹ, (ਸਿਮਰਨ) :

  ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਵਧੀਕ ਡੀਜੀਪੀ ਆਈਪੀਐਸ ਇਕਬਾਲ ਪ੍ਰੀਤ ਸਿੰਘ ਸਹੋਤਾ ‘ਤੇ ਨਵਜੋਤ ਸਿੰਘ ਸਿੱਧੂ ਦੇ ਇਤਰਾਜ਼ ਤੋਂ ਬਾਅਦ ਚੰਨੀ ਸਰਕਾਰ ਨਵੇਂ ਡੀਜੀਪੀ ਦੀ ਤਲਾਸ਼ ਚ ਜੁਟੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਯੂਪੀਐਸਸੀ ਨੂੰ ਪੈਨਲ ਭੇਜਿਆ ਹੈ। ਜਿਸ ਵਿੱਚ ਸਿਧਾਰਥ ਚਟੋਪਾਧਿਆਏ ਸਮੇਤ 10 ਵੱਡੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ 10 ਨਾਵਾਂ ਵਿੱਚ ਸਿਧਾਰਥ ਚਟੋਪਾਧਿਆਏ, ਦਿਨਕਰ ਗੁਪਤਾ, ਵੀਕੇ ਭਾਵਰਾ, ਐਮਕੇ ਤਿਵਾੜੀ, ਪ੍ਰਬੋਦ ਕੁਮਾਰ, ਰੋਹਿਤ ਚੌਧਰੀ, ਇਕਬਾਲਪ੍ਰੀਤ ਸਹੋਤਾ, ਸੰਜੀਵ ਕਾਲਦਾ, ਪਰਾਗ ਜੈਨ ਅਤੇ ਬੀਕੇ ਉੱਪਲ ਸ਼ਾਮਲ ਹਨ। ਸੀਨੀਅਰਤਾ ਦੇ ਅਨੁਸਾਰ, ਦਿਨਕਰ ਗੁਪਤਾ, ਜੋ ਕੈਪਟਨ ਸਰਕਾਰ ਵਿੱਚ ਡੀਜੀਪੀ ਸਨ, ਨੂੰ ਵੀ ਪੈਨਲ ਵਿੱਚ ਰੱਖਿਆ ਗਿਆ ਹੈ, ਪਰ ਕੈਪਟਨ ਦੇ ਸੀਐਮ ਦਾ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ ਲਈ ਅਰਜ਼ੀ ਦਿੱਤੀ ਹੈ।

  ਯੂਪੀਐਸਸੀ ਨੇ ਪੰਜਾਬ ਸਰਕਾਰ ਨੂੰ 3 ਨਾਮ ਵਾਪਸ ਭੇਜੇਗੀ। ਤਿੰਨਾਂ ਵਿੱਚੋਂ ਹੀ ਇੱਕ ਨੂੰ ਡੀਜੀਪੀ ਲਗਾਇਆ ਜਾਵੇਗਾ। ਪੈਨਲ ‘ਚ ਇਕਬਾਲਪ੍ਰੀਤ ਸਹੋਤਾ ਦਾ ਵੀ ਨਾਮ ਸ਼ਾਮਲ ਹੈ। ਸਹੋਤਾ ਨੂੰ ਡੀਜੀਪੀ ਦਾ ਵਧੀਕ ਚਾਰਜ ਦੇਣ ‘ਤੇ ਸਿੱਧੂ ਨੇ ਸਵਾਲ ਚੁੱਕੇ ਸਨ। ਪੈਨਲ ਚ ਦਿਨਕਰ ਗੁਪਤਾ ਦਾ ਵੀ ਨਾਮ ਹੈ ਪਰ ਜਾਣਕਾਰੀ ਮੁਤਾਬਕ ਦਿਨਕਰ ਗੁਪਤਾ ਦਾ ਨਾਮ ਪੰਜਾਬ ਸਰਕਾਰ ਵੱਲੋਂ ਕੇਂਦਰ ਵਿੱਚ ਡੈਪੂਟੇਸ਼ਨ ਲਈ ਭੇਜਿਆ ਜਾ ਚੁੱਕਿਆ ਹੈ।

  ਸੂਤਰਾਂ ਨੇ ਦੱਸਿਆ ਕਿ ਪ੍ਰਦੇਸ਼ ਕਾਂਗਰਸ ਮੁਖੀ ਅਤੇ ਕਾਂਗਰਸੀ ਨੇਤਾਵਾਂ ਦਾ ਇੱਕ ਵਰਗ ਚਟੋਪਾਧਿਆਏ ਦੀ ਉਮੀਦਵਾਰੀ ਦਾ ਸਮਰਥਨ ਕਰ ਰਹੇ ਸਨ, ਪਰ ਮੁੱਖ ਮੰਤਰੀ, ਉਪ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਨਾਲ, ਕਾਰਜਕਾਰੀ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਪਿੱਛੇ ਖੜ੍ਹੇ ਸਨ। ਨਵਜੋਤ ਸਿੰਘ ਸਿੱਧੂ ਨੇ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਦੀ ਨਿਯੁਕਤੀ ‘ਤੇ ਇਤਰਾਜ਼ ਕੀਤਾ ਸੀ, ਪਰ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ, ਯੂਪੀਐਸਸੀ ਨੂੰ ਉਮੀਦਵਾਰ ਦੀ ਸੇਵਾ ਸੀਮਾ ਅਤੇ ਰਿਕਾਰਡ ਦੇ ਆਧਾਰ’ ਤੇ ਤਿੰਨ ਅਧਿਕਾਰੀਆਂ ਦਾ ਪੈਨਲ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਚੰਨੀ ਸਰਕਾਰ ਨੇ ਹੁਣ ਇਹ ਪੈਨਲ ਯੂਪੀਐਸਸੀ ਨੂੰ ਭੇਜ ਦਿੱਤਾ ਹੈ ਅਤੇ ਉਥੋਂ ਤਿੰਨ ਨਾਵਾਂ ਦੇ ਫਾਈਨਲ ਹੋਣ ਤੋਂ ਬਾਅਦ ਹੀ ਸਰਕਾਰ ਇਹ ਫੈਸਲਾ ਕਰ ਸਕੇਗੀ ਕਿ ਡੀਜੀਪੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਜਾਣਾ ਹੈ।

  ਸਿੱਧੂ ਦਾ ਇਤਰਾਜ਼ –

  ਪੰਜਾਬ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਧੀਕ ਡੀਜੀਪੀ ਆਈਪੀਐਸ ਇਕਬਾਲਪ੍ਰੀਤ ਸਿੰਘ ਸਹੋਤਾ ਉੱਤੇ ਟਵੀਟ ਕਰਕੇ ਵੱਡੇ ਇਲਜ਼ਾਮ ਲਗਾਏ ਹਨ। ਡੀਜੀਪੀ ਆਈਪੀਐਸ ਸਹੋਤਾ ਬਾਦਲ ਸਰਕਾਰ ਦੇ ਅਧੀਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਨ, ਉਨ੍ਹਾਂ ਨੇ ਗਲਤ ਤਰੀਕੇ ਨਾਲ ਦੋ ਸਿੱਖ ਨੌਜਵਾਨਾਂ ਨੂੰ ਬੇਅਦਬੀ ਲਈ ਦੋਸ਼ੀ ਠਹਿਰਾਇਆ ਅਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ। 2018 ਵਿੱਚ, ਕਾਂਗਰਸ ਦੇ ਤੱਤਕਾਲੀ ਮੰਤਰੀਆਂ, ਉਸ ਸਮੇਂ ਦੇ PCC ਪ੍ਰਧਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਨੇ ਨਿਆਂ ਦੀ ਲੜਾਈ ਵਿੱਚ ਸਾਡੀ ਸਹਾਇਤਾ ਦਾ ਭਰੋਸਾ ਦਿੱਤਾ।ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੂੰ ਹਟਾ ਕੇ 1988 ਬੈਚ ਦੇ ਆਈ.ਪੀ.ਐਸ. ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਪੁਲਿਸ ਫੋਰਸ ਦੇ ਮੁਖੀ) ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਕਬਾਲ ਪ੍ਰੀਤ ਸਿੰਘ ਸਹੋਤਾ ਆਰਮਡ ਬਟਾਲੀਅਨ, ਪੰਜਾਬ ਦੇ ਵਿਸ਼ੇਸ਼ ਡੀਜੀਪੀ ਦਾ ਚਾਰਜ ਵੀ ਨਿਭਾਉਂਦੇ ਰਹਿਣਗੇ।

  ਦੂਜੇ ਪਾਸੇ, ਸਿੱਧੂ ਨਵੇਂ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਬਾਰੇ ਵੀ ਨਾਰਾਜ਼ ਹਨ, ਪਰ ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਹੁਣ ਸੌਖਾ ਨਹੀਂ ਹੈ। ਕਿਉਂਕਿ ਉਨ੍ਹਾਂ ਦੀ ਨਿਯੁਕਤੀ ਰਾਜਪਾਲ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੇ ਗੋਲੀਕਾਂਡ ਦੇ ਮਾਮਲਿਆਂ ਲਈ ਨਵੀਂ ਟੀਮ ਤਿਆਰ ਕਰੇਗੀ। ਇਸ ਸਾਰੇ ਘਟਨਾਕ੍ਰਮ ਦੇ ਬਾਅਦ, ਸਿੱਧੂ ਫਿਲਹਾਲ ਚੁੱਪ ਹਨ। ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਕਾਂਗਰਸ ਦਾ ਮੁਖੀ ਬਣੇ ਰਹਿਣ ਲਈ ਦੁਬਾਰਾ ਯਤਨ ਕਰਨੇ ਸ਼ੁਰੂ ਕਰ ਦਿੱਤਾੇ ਹਨ, ਕਿਉਂਕਿ ਕੈਪਟਨ ਗੁਆਉਣ ਤੋਂ ਬਾਅਦ ਹਾਈਕਮਾਂਡ ਅਜਿਹੀ ਸਥਿਤੀ ਵਿੱਚ ਸਿੱਧੂ ਨੂੰ ਗੁਆਉਣਾ ਨਹੀਂ ਚਾਹੁੰਦੀ।

  LEAVE A REPLY

  Please enter your comment!
  Please enter your name here