ਸ਼ਹੀਦ ਭਗਤ ਸਿੰਘ ਕਲੱਬ ਗੁਜਰਪੁਰ ਵਲੋਂ ਤੀਜਾ ਵਿਸ਼ਾਲ ਖ਼ੂਨਦਾਨ ਕੈਂਪ

  0
  163

  ਮਾਹਿਲਪੁਰ  (ਸੇਖ਼ੋ)- ਬਲਾਕ ਮਾਹਿਲਪੁਰ ਦੇ ਪਿੰਡ ਗੁਜਰਪੁਰ ਵਿਖ਼ੇ ਸ਼ਹੀਦ ਭਗਤ ਸਿੰਘ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਪ੍ਰਧਾਨ ਜੁਝਾਰ ਸਿੰਘ ਦੀ ਅਗਵਾਈ ਹੇਠ ਤੀਜਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਨੇ ਕੀਤਾ। ਇਸ ਕੈਂਪ ਦੌਰਾਨ 100 ਤੋਂ ਵੱਧ ਨੌਜਵਾਨਾ ਨੇ ਖ਼ੂਨਦਾਨ ਕੀਤਾ। ਕੈਂਪ ਦੀ ਖ਼ਾਸੀਅਤਾ ਇਹ ਰਹੀ ਕਿ ਕਲੱਬ ਦੇ ਪ੍ਰਧਾਨ ਜੁਝਾਰ ਸਿੰਘ, ਸਰਪੰਚ ਮਨਜੀਤ ਕੌਰ ਅਤੇ ਨੰਬਰਦਾਰ ਮੋਤਾ ਸਿੰਘ ਨੇ ਆਪ ਵੀ ਖ਼ੂਨਦਾਨ ਕਰਕੇ ਨੌਜਵਾਨਾ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਮੈਡਮ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਲੱਬ ਵਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ•ਾਂ ਕਿਹਾ ਕਿ ਸੜਕ ਹਾਦਸਿਆਂ ਵਿਚ ਜਿਆਦਾਤਰ ਮੌਤਾ ਖ਼ੂਨ ਨਾ ਮਿਲਣ ਕਾਰਨ ਹੋ ਜਾਂਦੀਆਂ ਹਨ। ਉਨ•ਾਂ ਕਿਹਾ ਕਿ ਪਿੰਡਾਂ ਦੇ ਕਲੱਬਾਂ ਵਲੋਂ ਜੇਕਰ ਇਹੀ ਸੋਚ ਅਪਣਾ ਲਈ ਜਾਵੇ ਤਾਂ ਜਿਆਦਾਤਰ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਸਤਨਾਮ ਸਿੰਘ, ਰਾਕੇਸ਼ ਕੁਮਾਰ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਜੀਤੂ, ਮੁਲਖ਼ ਰਾਜ, ਗੁਰਸ਼ਰਨ ਸਿੰਘ, ਜੋਗਾ ਸਿੰਘ, ਮਨਪ੍ਰੀਤ ਭਾਟੀਆ, ਹਰਦੀਪ ਸਿੰਘ, ਜਸਪਾਲ ਸਿੰਘ ਭਾਟੀਆ, ਕੁਲਵੰਤ ਸਿੰਘ, ਚਰਨਜੀਤ ਸਿੰਘ, ਲਖ਼ਵੀਰ ਸਿੰਘ ਸਮੇਤ ਭਾਰੀ ਗਿਣਤੀ ਵਿਚ ਪਿੰਡ ਦੇ ਨੌਜਵਾਨ ਵੀ ਹਾਜ਼ਰ ਸਨ।
  ਫ਼ੋਟੋ-ਪਿੰਡ ਗੁਜਰਪੁਰ ਵਿਖ਼ੇ ਲਗਾਏ ਖ਼ੂਨਦਾਨ ਕੈਂਪ ਮੌਕੇ ਮੈਡਮ ਨਿਮਿਸ਼ਾ ਮਹਿਤਾ, ਜੁਝਾਰ ਸਿੰਘ ਪ੍ਰਧਾਨ, ਮਨਜੀਤ ਸਿੰਘ ਸਰਪੰਚ, ਮੋਤਾ ਸਿੰਘ ਨੰਬਰਦਾਰ ਅਤੇ ਹੋਰ।

  LEAVE A REPLY

  Please enter your comment!
  Please enter your name here