ਸ਼ਹੀਦੇ ਆਜ਼ਮ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਮੀਟ ਆਰੰਭ

  0
  153

  ਗੜ੍ਹਸ਼ੰਕਰ (ਸੇਖੋਂ ) ਨਵੰਬਰ-ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ ਪ੍ਰਧਾਨ ਐਡਵੋਕੇਟ ਜਸਬੀਰ ਸਿੰਘ ਰਾਏ ਦੀ ਅਗਵਾਈ ਹੇਠ 12ਵੇਂ ਸ਼ਹੀਦੇ ਆਜ਼ਮ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਮੀਟ ਦਾ ਆਰੰਭ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਚ ਹੋਇਆ। ਇਸ ਮੌਕੇ ਉਦਘਾਟਨੀ ਮੈਚ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ•ਾਂ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਉਨ•ਾਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਆਪਣੇ ਸੰਬੋਧਨ ਵਿਚ ਉਨ•ਾਂ ਪ੍ਰਬੰਧਕਾਂ ਵਲੋਂ ਕੀਤੇ ਜਾਂਦੇ ਇਸ ਉਪਰਾਲੇ ਦੀ ਸਿਫ਼ਤ ਕੀਤੀ ਅਤੇ ਕਲੱਬ ਨੂੰ ਹਰ ਪੱਧਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਅੱਜ ਦੇ ਪਹਿਲੇ ਪਿੰਡ ਪੱਧਰੀ ਫੁੱਟਬਾਲ ਮੁਕਾਬਲੇ ਵਿਚ ਪਿੰਡ ਪਠਲਾਵਾ ਨੇ ਸਿੰਬਲੀ ਦੀ ਟੀਮ ਨੂੰ 1-0 ਦੇ ਅੰਤਰ ਨਾਲ ਹਰਾਇਆ। ਦੂਜੇ ਮੈਚ ਵਿਚ ਪਿੰਡ ਪੱਦੀ ਸੂਰਾ ਸਿੰਘ ਨੇ ਧਮਾਈ ਦੀ ਟੀਮ ਨੂੰ ਪੈਨਲਟੀ ਸ਼ੂਟ ਦੁਆਰਾ 5-4 ਦੇ ਫਰਕ ਨਾਲ ਹਰਾਇਆ। ਤੀਜੇ ਮੈਚ ਵਿਚ ਪਿੰਡ ਮਜਾਰੀ ਦੀ ਟੀਮ ਨੇ ਪੈਨਲਟੀ ਸ਼ੂਟ ਦੁਆਰਾ ਪਿੰਡ ਚੱਕ ਫੁੱਲੂ ਨੂੰ 3-2 ਦੇ ਫਰਕ ਨਾਲ ਹਰਾਇਆ। ਇਸ ਮੌਕੇ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਰਾਏ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਕਲੱਬ ਵਲੋਂ ਫੁੱਟਬਾਲ ਅਤੇ ਅਥਲੈਟਿਕਸ ਦੇ ਕਰਵਾਏ ਜਾਂਦੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੱਤੀ। ਟੂਰਨਾਮੈਂਟ ਲਈ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਇੰਗਲੈਂਡ ਦੇ ਅਹੁਦੇਦਾਰ ਅਜਮੇਰ ਲੋਚਨ ਨੇ ਪੰਜਾਹ ਹਜ਼ਾਰ ਰੁਪਏ ਅਤੇ ਝਲਮਣ ਸਿੰਘ ਬੈਂਸ ਨੇ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ। ਇਸ ਮੌਕੇ ਸਾਬਕਾ ਪ੍ਰਿੰ. ਰਾਜਵਿੰਦਰ ਸਿੰਘ ਬੈਂਸ,ਹਰਪ੍ਰੀਤ ਸਿੰਘ ਵਾਲੀਆ, ਅਵਿਨਾਸ਼ ਸ਼ਰਮਾ, ਝਲਮਣ ਸਿੰਘ ਯੂ ਕੇ, ਸੂਬੇਦਾਰ ਕੇਵਲ ਸਿੰਘ ਭੱਜਲਾਂ,ਕਮਲ ਬੈਂਸ, ਸੁਨੀਲ ਗੋਲਡੀ, ਰਮਨੀ ਬੰਗਾ,ਲਖਬੀਰ ਲੱਕੀ,ਦਿਵਆਂਸ਼ ਆਦਿ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ। ਮੰਚ ਦੀ ਕਾਰਵਾਈ ਮਨਜੀਤ ਲੱਲੀਆਂ ਨੇ ਚਲਾਈ।
  ਕੈਪਸ਼ਨ-ÝÝ ਫੁੱਟਬਾਲ ਟੂਰਨਾਮੈਂਟ ਦੇ ਉਦਘਾਟਨੀ ਮੈਚ ਮੌਕੇ ਖਿਡਾਰੀਆਂ ਨਾਲ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ, ਜਸਵੀਰ ਸਿੰਘ ਰਾਏ ਅਤੇ ਹੋਰ ਪਤਵੰਤੇ। ਫੋਟੋ ਸੇਖੋਂ

  LEAVE A REPLY

  Please enter your comment!
  Please enter your name here