ਸ਼ਮਸ਼ਾਨਘਾਟ ਦੇ ਸੇਵਾਦਾਰਾਂ ਨੇ ਕੋਰੋਨਾ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਰੋਕਿਆ

  0
  61

  ਗੁਰਦਾਸਪੁਰ, ਜਨਗਾਥਾ ਟਾਇਮਜ਼: (ਰਵਿੰਦਰ)

  ਗੁਰਦਾਸਪੁਰ ਦੇ ਸ਼ਮਸ਼ਾਨਘਾਟ ਦੀ ਸੇਵਾ ਕਰ ਰਹੇ ਮਾਨਵ ਕਰਮ ਮਿਸ਼ਨ ਟਰਸਟ ਦੇ ਮੈਂਬਰਾਂ ਅਤੇ ਸ਼ਮਸ਼ਾਨਘਾਟ ਵਿੱਚ ਰਹਿ ਰਹੇ ਸਾਧੂ ਨਾਥਾ ਵਿਚਕਾਰ ਚੱਲ ਰਹੇ ਆਪਸੀ ਕਲੇਸ਼ ਦੇ ਚਲਦਿਆਂ ਮਾਨਵ ਕਰਮ ਮਿਸ਼ਨ ਟਰਸਟ ਦੇ ਮੈਂਬਰਾਂ ਨੇ ਸ਼ਮਸ਼ਾਨਘਾਟ ਦੇ ਗੇਟ ਨੂੰ ਤਾਲਾ ਲੱਗਾ ਕੇ ਕੋਰੋਨਾ ਮ੍ਰਿਤਕ ਦੇਹ ਦਾ ਸਸਕਾਰ ਕਰਨ ਤੋਂ ਰੋਕ ਦਿੱਤਾ ਅਤੇ ਸ਼ਮਸ਼ਾਨਘਾਟ ਦੇ ਗੇਟ ਦੇ ਬਾਹਰ ਸਾਧੂ ਨਾਥਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਦੌਰਾਨ 1 ਘੰਟਾ ਲਾਸ਼ ਗੇਟ ਦੇ ਬਾਹਰ ਹੀ ਪਈ ਰਹੀ ਜਿਸਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਧਿਰਾਂ ਨੂੰ ਸਮਝਾ ਕੇ ਲਾਸ਼ ਦਾ ਅੰਤਿਮ ਸਸਕਾਰ ਕਰਵਾਇਆ।

  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਨਵ ਕਰਮ ਮਿਸ਼ਨ ਟਰਸਟ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਕੁੱਝ ਨਾਥ ਸਾਧੂ ਰਹਿ ਰਹੇ ਹਨ ਜੋ ਕਿ ਸ਼ਮਸ਼ਾਨਘਾਟ ਦੀ ਜ਼ਮੀਨ ਤੇ ਕਬਜਾ ਕਰਨਾ ਚਾਹੁੰਦੇ ਹਨ। ਅੱਜ ਨਾਥ ਸਾਧੂਆਂ ਨੇ ਸ਼ਮਸ਼ਾਨਘਾਟ ਵਿੱਚ ਚੱਲ ਰਹੇ ਕੰਮ ਨੂੰ ਰੋਕ ਦਿੱਤਾ ਹੈ ।ਜਿਸਦੇ ਰੋਸ ਵਜੋਂ ਟਰਸਟ ਦੇ ਮੈਂਬਰਾਂ ਨੇ ਸ਼ਮਸ਼ਾਨਘਾਟ ਦੇ ਗੇਟ ਨੂੰ ਤਾਲਾ ਲੱਗਾ ਦਿੱਤਾ ਅਤੇ ਕੋਰੋਨਾ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਜਦੋ ਤੱਕ ਇਹਨਾਂ ਨਾਥਾ ਦੇ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਉਹ ਕਿਸੇ ਵੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਹੋਣ ਦੇਣਗੇਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਦੇ ਸ਼ਮਸ਼ਾਨਘਾਟ ਵਿੱਚ ਕੋਰੋਨਾ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਪਹੁੰਚੇ ਸਨ ਪਰ ਇਸ ਸ਼ਮਸ਼ਾਨਘਾਟ ਵਿੱਚ ਟਰਸਟ ਅਤੇ ਸਾਧੂਆਂ ਵਿੱਚ ਵਿਵਾਦ ਚੱਲ ਰਿਹਾ ਹੈ। ਜਿਸ ਕਰਕੇ ਟਰਸਟ ਦੇ ਮੈਂਬਰਾਂ ਨੇ ਸ਼ਮਸ਼ਾਨਘਾਟ ਦੇ ਗੇਟ ਨੂੰ ਤਾਲਾ ਜੜ ਦਿਤਾ ਹੈ ਅਤੇ ਉਹਨਾਂ ਦੀ ਮ੍ਰਿਤਕ ਦੇਹ 1 ਘੰਟਾ ਬਾਹਰ ਪਈ ਰਹੀ ਜਿਸ ਕਰਕੇ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਹੈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਲਾਸ਼ ਦੀ ਬੇਅਦਬੀ ਨਾ ਕੀਤੀ ਜਾ ਜਾਵੇ। ਜੇਕਰ ਕੋਈ ਮਸਲਾ ਹੈ ਅਤੇ ਪ੍ਰਸਾਸ਼ਨ ਨੂੰ ਕਹਿ ਕੇ ਨਬੇੜਿਆ ਜਾਵੇ ਇਸ ਤਰ੍ਹਾ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

  ਇਸ ਸੰਬੰਧੀ ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੋਰੋਨਾ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰੋਕਿਆ ਗਿਆ ਹੈ ਕਿਉਂਕਿ ਸ਼ਮਸ਼ਾਨਘਾਟ ਵਿੱਚ ਟਰਸਟ ਅਤੇ ਸਾਧੂਆਂ ਵਿੱਚ ਵਿਵਾਦ ਚੱਲ ਰਿਹਾ। ਇਸ ਲਈ ਦੋਨਾਂ ਧਿਰਾਂ ਨੂੰ ਕਿਹਾ ਗਿਆ ਹੈ ਕਿ ਉਹ ਥਾਣੇ ਆ ਕੇ ਮਾਮਲਾ ਦਸਣ ਅਤੇ ਮ੍ਰਿਤਕ ਦੇਹ ਦਾ ਸੰਸਕਾਰ ਹੋਣ ਦੇਣ ਇਸ ਲਈ ਉਹਨਾਂ ਨੂੰ ਸਮਝਾ ਕੇ ਅੰਤਿਮ ਸਸਕਾਰ ਕਰਵਾ ਦਿਤਾ ਗਿਆ ਹੈ।

  LEAVE A REPLY

  Please enter your comment!
  Please enter your name here