ਵੋਕੇਸ਼ਨਲ ਅਧਿਆਪਕਾਂ ਵਲੋਂ ਚਿਤਾਵਨੀ- ਜੇ 22 ਜੂਨ ਦੀ ਮੀਟਿੰਗ ਬੇਸਿੱਟਾ ਰਹੀ ਤਾਂ ਪਰਿਵਾਰ ਸਣੇ ਮੋਤੀ ਮਹਿਲ ਘੇਰਾਂਗੇ

  0
  36

  ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

  ਪਿਛਲੇ 11 ਦਿਨਾਂ ਤੋਂ ਪਟਿਆਲਾ ਵਿਖੇ ਆਪਣੀਆ ਮੰਗਾਂ ਨੂੰ ਲੈ ਕੇ ਪੱਕੇ ਧਰਨੇ ਉਤੇ ਬੈਠੇ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਇਸ ਮੌਕੇ ਯੂਨੀਅਨ ਸੂਬਾ ਪ੍ਰਧਾਨ ਰਾਇ ਨੇ ਪ੍ਰੈਸ ਕਾਨਫਰੰਸ ਵਿਚ ਸਰਕਾਰ ਦੀਆਂ NSQF ਅਧਿਆਪਕਾਂ ਪ੍ਰਤੀ ਮਾੜੀਆਂ ਨੀਤੀਆਂ ਅਤੇ ਕੰਪਨੀਆਂ ਦੁਆਰਾ ਕਰਵਾਏ ਜਾ ਰਹੇ ਆਰਥਿਕ ਅਤੇ ਮਾਨਸਿਕ ਸੋਸ਼ਣ ਦੀ ਘੋਰ ਨਿੰਦਾ ਕੀਤੀ।

  ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ 7 ਸਾਲਾਂ ਤੋਂ ਇਹਨਾਂ ਅਧਿਆਪਕਾਂ ਨੂੰ ਕੰਪਨੀਆਂ ਦੇ ਲੇਬਲ ਅਧੀਨ ਭਰਤੀ ਕਰਕੇ ਤੈਅ ਤਨਖ਼ਾਹ 17000 ਦੱਸ ਕੇ 6-7 ਹਜਾਰ ਮਹੀਨਾਵਾਰ ਕਟੌਤੀ ਕਰ ਰਹੀ ਹੈ। ਇਥੇ ਹੀ ਨਹੀਂ ਬਲਕਿ ਹਰ ਵਾਰ ਖ਼ਜ਼ਾਨਾ ਖ਼ਾਲੀ ਦਾ ਹਵਾਲਾ ਦੇਣ ਵਾਲੀ ਸਰਕਾਰ ਪਿਛਲੇ 7 ਸਾਲਾਂ ਤੋਂ ਇਹਨਾਂ ਕੰਪਨੀਆਂ ਨੂੰ 42 ਤੋਂ 45 ਕਰੋੜ ਰੁਪਏ ਅਦਾ ਕਰ ਚੁੱਕੀ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵਿਚ 955 ਸਰਕਾਰੀ ਸਕੂਲਾਂ ਵਿਚ ਕਿੱਤਾਮੁਖੀ ਕੋਰਸ ਇਹਨਾਂ 1910 ਅਧਿਆਪਕਾਂ ਦੁਆਰਾ ਬੜੇ ਹੀ ਤਨਦੇਹੀ ਨਾਲ ਕਰਵਾਏ ਜਾ ਰਹੇ ਹਨ। ਸਿੱਟੇ ਵਜੋਂ ਸੈਂਕੜੇ ਹੀ ਵਿਦਿਆਰਥੀ ਸਵੈ ਰੋਜ਼ਗਾਰ, ਮਲਟੀਨੈਸ਼ਨਲ ਕੰਪਨੀਆਂ ਵਿਚ ਬਹੁਤ ਹੀ ਚੰਗੀ ਤਨਖਾਹ ਉਤੇ ਨੌਕਰੀਆਂ ਕਰ ਰਹੇ ਹਨ।ਪੰਜਾਬ ਸਰਕਾਰ ਇਹ ਅੰਕੜਿਆਂ ਨੂੰ ਘਰ ਘਰ ਨੌਕਰੀ ਵਿਚ ਸ਼ਾਮਲ ਕਰ ਵਾਹ ਵਾਹ ਖੱਟ ਰਹੀ ਹੈ, ਪਰ ਜਿਨ੍ਹਾਂ ਬਦੌਲਤ ਇਹ ਸੰਭਵ ਹੋ ਰਿਹਾ ਹੈ। ਉਨ੍ਹਾਂ ਨੂੰ ਭੀਖ ਮੰਗ ਕੇ ਸਰਕਾਰੀ ਖਜਾਨੇ ਭਰਨ, ਆਪਣੇ ਖੂਨ ਨਾਲ ਸਰਕਾਰ ਨੂੰ ਦੁਹਾਈ ਪੱਤਰ ਭੇਜਣ, ਬੂਟ ਪਾਲਿਸ਼ਾਂ, ਅਰਥੀ ਫੂਕ ਮੁਜ਼ਾਹਰੇ, ਰੋਸ ਰੈਲੀਆਂ ਕਰਨ ਅਤੇ ਨਿੱਤ ਰੋਜ ਸੜਕਾਂ ਉਤੇ ਰਾਤਾ ਕੱਟਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਵਾਰ ਵਾਰ ਦੁਹਾਈ ਪਾਉਣ ਉਤੇ ਸਰਕਾਰ ਨੇ ਹਵਾਈ ਮੀਟਿੰਗਾਂ ਦਿੱਤੀਆ ਜੋ ਕਿ ਸਰਕਾਰੀ ਲਾਲੀਪੋਪ ਸਾਬਿਤ ਹੋਈਆਂ।

  ਪਿਛਲੇ ਦਿਨੀਂ ਅਧਿਆਪਕਾਂ ਨੇ ਵਾਈਪੀਐਸ ਚੌਕ ਪਟਿਆਲਾ ਦਾ ਘਿਰਾਉ ਕਰਨ ਉਤੇ ਮਿਤੀ 18 ਜੂਨ ਦੀ ਮੀਟਿੰਗ ਦਿੱਤੀ ਸੀ, ਜੋ ਮੁਲਤਵੀ ਕਰ ਦੁਬਾਰਾ 22 ਜੂਨ ਨੂੰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਉਤੇ ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਮਿਤੀ 23 ਜੂਨ ਨੂੰ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਪਰਿਵਾਰਾਂ ਸਮੇਤ ਭਾਰੀ ਇਕੱਠ ਕਰ ਮੋਤੀ ਮਹਿਲ ਦਾ ਘਿਰਾਓ ਕਰਨਗੇ।

  LEAVE A REPLY

  Please enter your comment!
  Please enter your name here