ਹੁਸ਼ਿਆਰਪੁਰ ( ਸ਼ਾਨੇ ) ਵਿਸ਼ਵ ਕੈਂਸਰ ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ ਰੇਨੂੰ ਸੂਦ ਦੀ ਪ੍ਰਧਨਾਗੀ ਹੇਠ ਜਿਲਾਂ ਪੱਧਰੀ ਸੈਮੀਨਾਰ ਇਸ ਸਾਲ ਦੇ ਥੀਮ ( ਮੈ ਕਰ ਸਕਦਾ ਹਾਂ , ਤੇ ਮੈ ਕਰ ਸਕਾਂਗਾ ) ਦੇ ਤਹਿਤ ਸ੍ਰੀ ਗੁਰੂ ਰਾਮ ਦਾਸ ਨਰਸਿੰਗ ਕਾਲਜ ਵਿਖੇ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਸਤਪਾਲ ਗੋਜਰਾਂ ਵਿਸ਼ੇਸ ਤੋਰ ਤੇ ਸਾਮਿਲ ਹੋਏ । ਪ੍ਰੋਗਰਾਮ ਸ਼ੁਰੂਆਤ ਸੰਸਥਾਂ ਦੇ ਪ੍ਰਿੰਸੀਪਲ ਡਾ ਡਿੰਪਲ ਮਾਦਾਨ ਵਲੋਂ ਹਾਜਰ ਮੈਬਰਾਂ ਦੇ ਸੁਆਗਤ ਨਾਲ ਹੋਈ ।
ਹਾਜਰ ਵਿਦਿਆਰਥੀਆਂ ਨੂੰ ਸਬੋਧਨ ਕਰਦਿਆ ਡਾ ਸਤਪਾਲ ਗੋਜਰਾਂ ਨੇ ਦੱਸਿਆ ਕਿ ਅੱਜ ਦਾ ਦਿਨ ਵਿਸ਼ਵ ਸਿਹਤ ਸੰਗਠਨ ਵੱਲੋ ਕੈਸਰ ਜਾਗਰੂਕਤਾ ਵੱਜੋ ਮਨਾ ਕੇ ਲੋਕਾਂ ਵਿੱਚ ਇਸ ਬਿਮਾਰੀ ਦੇ ਸਰੂਆਤੀ ਲੱਛਣਾ ਬਾਰੇ ਜਲਦ ਸੁਚੇਤ ਕਰਨ ਵੱਜੋ ਮਨਾਇਆ ਜਾਦਾ ਹੈ । ਜਲਦ ਜਾਂਚ ਅਤੇ ਇਲਾਜ ਹੋਣ ਨਾਲ ਮਰੀਜ ਵਿਤੀ ਤੇ ਸਰੀਰਕ ਕਾਸ਼ਟ ਤੋ ਵੱਚ ਜਾਦਾਹੈ । ਕਿਉ ਜੋ ਜੇਕਰ ਇਸ ਬਿਮਾਰੀ ਨੂੰ ਸ਼ੁਰੂ ਵਿੱਚ ਹੀ ਪਕੜ ਲਿਆ ਜਾਵੇ ਤਾਂ ਇਸ ਦਾ ਇਲਾਜ ਸੁਖਾਲਾ ਕੀਤਾ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਚਾਰ ਮੁੱਖ ਕੈਸਰ ਜਿਵੇ ਛਾਤੀ , ਫੇਫੜੇ , ਮੂੰਹ ਅਤੇ ਸਰਵੈਕਸ ਦਾ ਕੈਸਰ ਕੁੱਲ ਕੈਸਰ ਦਾ 41 ਪ੍ਰਤੀਸ਼ਤ ਹੈ , ਅਤੇ ਇਹ ਕੈਸਰ ਮੌਤ ਦੇ ਕਾਰਨਾਂ ਵਿੱਚੋ ਇਕ ਹੈ । 2018 ਦੋਰਾਨ ਭਾਰਤ ਵਿੱਚ 7 ਤੋ 8 ਲੱਖ ਦੇ ਕਰੀਬ ਲੋਕੀ ਇਸ ਬਿਮਾਰੀ ਨਾਲ ਮੌਤ ਦੇ ਮੂਹ ਵਿੱਚ ਗਏ । ਉਹਨਾੰ ਸਰਕਾਰ ਵੱਲੋ ਕੈਸਰ ਦੇ ਮਰੀਜਾਂ ਲਈ ਗੈਰ ਸੰਚਾਰਕ ਰੋਗ ਪ੍ਰੋਗਰਾਮ ਅਤੇ ਮੁੱਖ ਮੰਤਰੀ ਰਾਹਤ ਕੋਸ ਕੈਸਰ ਬਾਰੇ ਵੀ ਦੱਸਿਆ । ਤੰਬਾਕੂ , ਐਲਕੋਹਲ ਅਤੇ ਪੈਸਟੀ ਸਾਈਡ ਦਵਾਈਆਂ ਦੀ ਜਿਆਦਾ ਵਰਤੋ ਕੈਸਰ ਦੇ ਕਾਰਕ ਹਨ । ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਸਿਵਲ ਹਸਪਤਾਲ ਤੋ ਡਾਈਟੀਸ਼ਨ ਡਾ ਪੂਜਾ ਗੋਇਲ ਵੱਲੋ ਜੰਕ ਫੂਡ ਅਤੇ ਤਲੇ ਹੋਏ ਪਦਾਰਾਥਾਂ ਦੀ ਵਰਤੋ ਨੂੰ ਘਟਾਉਣ ਮੋਸਮੀ ਫਲ ਤੇ ਸਬਜੀਆਂ ਦੀ ਜਿਆਦਾ ਵਰਤੋ ਕਰਨ ਤੇ ਜੋਰ ਦਿੰਦੇ ਹੋਏ ਲੋਕਾਂ ਨੂੰ ਅਜੋਕਾ ਰਹਿਂਣ ਸਾਹਿਣ ਤੋ ਕਿਨਾਰਾ ਕਰ ਦੇ ਹੇ ਸਰੀਰੀਕ ਗਤੀ ਵਿਧੀਆ ਵੱਧਾਉਂਣ ਬਾਰੇ ਦੱਸਿਆ । ਇਸੇ ਤਰਾਂ ਇਸ ਦਿਵਸ ਦੇ ਸਬੰਧ ਤੇ ਸਿਵਲ ਹਸਪਤਾਲ ਦੇ ਐਨ ਸੀ ਡੀ ਵਿੰਗ ਵਿ4ਚ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਸਮਾਗਮ ਕਰਕੇ ਹਾਜਰ ਮਰੀਜਾਂ ਨੂੰ ਕੈਸਰ ਰੋਗ ਬਾਰੇ ਜਾਹਗਰੂਕ ਕੀਤਾ ਗਿਆ ਇਸ ਮੋਕੇ ਡਾ ਸਰਬਜੀਤ ਸਿੰਘ , ਡਾ ਸ਼ਾਮ ਸ਼ੁੰਦਰ ਸਰਮਾਂ . ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਕੋਸਲਰ, ਉਮੇਸ਼ ਕੁਮਾਰ ਆਦਿ ਹਾਜਰ ਸਨ ।