ਲੋਕਾਂ ਦੀ ਲੁੱਟ ਦੇ ਇਲਜ਼ਾਮ ਤਹਿਤ ਜ਼ੀਰਕਪੁਰ ਦੇ ਨਿੱਜੀ ਹਸਪਤਾਲ ‘ਤੇ ਕਾਰਵਾਈ!

  0
  51

  ਮੋਹਾਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਮੋਹਾਲੀ ਦੇ ਜ਼ੀਰਕਪੁਰ ਸਥਿਤ ਲਾਈਫਲਾਈਨ ਹਸਪਤਾਲ ਖਿਲਾਫ਼ ਲਗਾਏ ਦੋਸ਼ਾਂ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਜ਼ਿਲ੍ਹਾ ਮੈਜਿਸਟਰੇਟ ਐਸ.ਏ.ਐਸ.ਨਗਰ ਨੂੰ ਸੌਂਪ ਦਿੱਤੀ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਜਾਂਚ ਵਿੱਚ ਹਸਪਤਾਲ ਅਥਾਰਟੀ ਵੱਲੋਂ ਵਧੇਰੇ ਖ਼ਰਚਾ ਲੈਣ ਅਤੇ ਮੈਡੀਕਲ ਰਿਕਾਰਡ ਪ੍ਰਬੰਧਨ ਵਿੱਚ ਗੰਭੀਰ ਖਾਮੀਆਂ ਪਾਈਆਂ ਗਈਆਂ ਹਨ। ਜਾਂਚ ਰਿਪੋਰਟ ਵਿੱਚ ਹਸਪਤਾਲ ਵੱਲੋਂ ਵਸੂਲੀਆਂ ਦਰਾਂ ਨੂੰ “ਬਹੁਤ ਜ਼ਿਆਦਾ” ਦੱਸਿਆ ਗਿਆ ਹੈ ਅਤੇ ਇਹ ਪਾਇਆ ਗਿਆ ਕਿ ਹਸਪਤਾਲ ਕੋਲ ਹੁਣ ਤੱਕ ਐਨਏਬੀਐਚ (ਨੈਸ਼ਨਲ ਐਕਰੀਡੇਟਿਡ ਬੋਰਡ ਆਫ਼ ਹੌਸਪਿਟਸ) ਦਾ ਸਰਟੀਫ਼ਿਕੇਟ ਨਹੀਂ ਹੈ।

  ਹਸਪਤਾਲ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮਰੀਜ਼ ਦਾ ਇਲਾਜ ਮੈਡੀਕਲ ਪ੍ਰੋਟੋਕੋਲ ਅਨੁਸਾਰ ਕੀਤਾ ਜਾ ਰਿਹਾ ਸੀ ਪਰ ਹਸਪਤਾਲ ਮਰੀਜ਼ ਦੇ ਡਾਕਟਰੀ ਇਲਾਜ ਸਬੰਧੀ ਕੋਈ ਰਿਕਾਰਡ ਨਹੀਂ ਪੇਸ਼ ਕਰ ਸਕਿਆ।

  ਦਰਅਸਲ, ਸਮੁੱਚਾ ਮੈਡੀਕਲ ਰਿਕਾਰਡ ਪ੍ਰਬੰਧਨ ਸਿਸਟਮ ਖਰਾਬ ਪਾਇਆ ਗਿਆ ਸੀ। ਹਸਪਤਾਲ ਅਥਾਰਟੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਰੀਜ਼ ਨੂੰ ਦੂਜੇ ਹਸਪਤਾਲ ਵਿੱਚ ਟਰਾਂਸਫਰ ਕਰਨ ਲਈ ਮਰੀਜ਼ ਦੇ ਪਰਿਵਾਰ ਨੂੰ ਲਾਮਾ (ਡਾਕਟਰੀ ਸਲਾਹ ਦੇ ਵਿਰੁੱਧ ਟਰਾਂਸਫਰ) ਜਾਰੀ ਕੀਤਾ ਸੀ ਪਰ ਇਸ ਸੰਬੰਧੀ ਵੀ ਹਸਪਤਾਲ ਵੱਲੋਂ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ। ਇੰਨਾ ਹੀ ਨਹੀਂ, ਸੈਨੀਟੇਸ਼ਨ ਸਟਾਫ਼ ਵੱਲੋਂ ਪੀਪੀਈ ਕਿੱਟਾਂ ਪਹਿਨਣ ਸੰਬੰਧੀ ਮੁੱਢਲੇ ਕੋਵਿਡ ਕੇਅਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਹਸਪਤਾਲ ਵੱਲੋਂ ਸਟਾਕ ਰਜਿਸਟਰ ਵੀ ਨਹੀਂ ਰੱਖਿਆ ਗਿਆ ਅਤੇ ਨਾ ਹੀ ਭੁਗਤਾਨ ਸੰਬੰਧੀ ਰਿਕਾਰਡ ਨੂੰ ਸਹੀ ਢੰਗ ਨਾਲ ਰੱਖਿਆ ਗਿਆ ਸੀ; ਇਕ ਲੱਖ ਰੁਪਏ ਤੋਂ ਵੱਧ ਦੇ ਕਿਸੇ ਵੀ ਭੁਗਤਾਨ ਲਈ ਭੁਗਤਾਨ ਕਰਨ ਵਾਲੇ ਦੇ ਪੈਨ ਵੇਰਵੇ ਨਹੀਂ ਰੱਖੇ ਗਏ ਸਨ।

  ਰਿਪੋਰਟ ਵਿਚ ਲਿਖਿਆ ਹੈ ਕਿ “ਨਿਊ ਲਾਈਫ ਲਾਈਨ ਹਸਪਤਾਲ ਜ਼ੀਰਕਪੁਰ ਕਮੇਟੀ ਅੱਗੇ ਇਹ ਰਿਕਾਰਡ ਦਿਖਾਉਣ ਵਿਚ ਅਸਫਲ ਰਿਹਾ ਹੈ: – ਓ. ਐਨਏਬੀਐਚ (ਹਸਪਤਾਲਾਂ ਦਾ ਰਾਸ਼ਟਰੀ ਮਾਨਤਾ ਪ੍ਰਾਪਤ ਬੋਰਡ) ਦਾ ਸਰਟੀਫਿਕੇਟ। ਅ. ਸਟਾਕ ਰਜਿਸਟਰ। ੲ. ਮਰੀਜ਼ ਦਾ ਸੰਖੇਪ / ਇਲਾਜ ਰਿਕਾਰਡ। ਸ.  ਉਪਰੋਕਤ ਦੇ ਮੱਦੇਨਜ਼ਰ ਲਾਮਾ ਸੰਖੇਪ / ਡਿਸਚਾਰਜ ਸਰਟੀਫਿਕੇਟ। ਇਹ ਪਤਾ ਲੱਗਾ ਹੈ ਕਿ ਨਿਊ ਲਾਈਫਲਾਈਨ ਹਸਪਤਾਲ, ਜ਼ੀਰਕਪੁਰ ਅਤੇ ਇਲਾਜ ਕਰਨ ਵਾਲੇ ਡਾਕਟਰ ਮੁਨੀਸ਼ ਗੋਇਲ ਦੀ ਡਾਕਟਰੀ ਲਾਪਰਵਾਹੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਲਾਜ ਸੰਬੰਧੀ ਕੋਈ ਰਿਕਾਰਡ ਨਹੀਂ ਪਾਇਆ ਗਿਆ।3. ਨਿਊ ਲਾਈਫਲਾਈਨ ਹਸਪਤਾਲ ਜ਼ੀਰਕਪੁਰ ਦੇ ਇਲਾਜ ਕਰਨ ਵਾਲੇ ਇਕੋ ਇਕ ਡਾਕਟਰ ਮੁਨੀਸ਼ ਗੋਇਲ ਦਾ ਵਿਵਹਾਰ ਉਸ ਦੇ ਪੇਸ਼ੇ ਅਨੁਸਾਰ ਨਹੀਂ ਹੈ ਕਿਉਂਕਿ ਉਹ ਮਰੀਜ਼ਾਂ ਅਤੇ ਉਨ੍ਹਾਂ ਦੇ ਅਟੈਂਡੈਂਟ ਪ੍ਰਤੀ ਬਹੁਤ ਰੁੱਖਾ ਪਾਇਆ ਗਿਆ ਹੈ। 4. ਨਿਊ ਲਾਈਫਲਾਈਨ ਹਸਪਤਾਲ ਜ਼ੀਰਕਪੁਰ ਮਰੀਜ ਦੇ ਦਾਖਲ ਹੋਣ ਦੀ ਮਿਤੀ ਤੋਂ ਲੈ ਕੇ ਮੌਤ ਤਕ ਇਲਾਜ ਇਲਾਜ ਦੌਰਾਨ ਮਰੀਜ਼ ਦੁਆਰਾ ਕੀਤੇ ਗਏ ਭੁਗਤਾਨ ਦਾ ਰਿਕਾਰਡ ਅਤੇ ਭੁਗਤਾਨ ਦੇ ਢੰਗ ਬਾਰੇ ਸਬੂਤ ਦੇਣ ਵਿਚ ਅਸਫਲ ਰਿਹਾ।

  5. ਬਾਇਓ-ਮੈਡੀਕਲ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਪੀਪੀਈ ਕਿੱਟ ਪਹਿਨਣ ਆਦਿ ਸੰਬੰਧੀ ਕੋਵਿਡ-19 ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਉਪਰੋਕਤ ਦੇ ਮੱਦੇਨਜ਼ਰ, ਇਹ ਪਾਇਆ ਗਿਆ ਹੈ ਕਿ ਨਿਊ ਲਾਈਫਲਾਈਨ ਹਸਪਤਾਲ ਜ਼ੀਰਕਪੁਰ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਕਿਸੇ ਪ੍ਰੋਟੋਕੋਲ/ਦਿਸ਼ਾ ਨਿਰਦੇਸ਼ ਦੀ ਪਾਲਣਾ ਨਹੀਂ ਕਰ ਰਿਹਾ ਹੈ। ਹਸਪਤਾਲ ਵੱਲੋਂ ਵੈਂਟੀਲੇਟਰ ਸਮੇਤ ਆਈ.ਸੀ.ਯੂ. ਬੈੱਡ ਲਈ ਲਏ ਜਾਂਦੇ ਰੇਟ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ ਨੰ. ਕੋਵਿਡ-19 / ਐਨਐਚਐਮ / ਪੀਬੀ / 21/10280 ਮਿਤੀ 08-03-2021 ਅਨੁਸਾਰ ਨਹੀਂ ਸਨ ਅਤੇ ਇਹ ਰੇਟ ਬਹੁਤ ਜ਼ਿਆਦਾ ਹਨ।

  ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 51 (ਬੀ) ਅਤੇ 58 ਅਤੇ ਐਪੀਡੈਮਿਕ ਡਿਜੀਜ਼ ਐਕਟ 1897 ਦੀ ਧਾਰਾ 3 ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇ।

  ਜ਼ਿਕਰਯੋਗ ਹੈ ਕਿ ਇਕ ਮ੍ਰਿਤਕ ਕੋਵਿਡ-19 ਮਰੀਜ਼ ਦੇ ਪਰਿਵਾਰ ਨੇ ਸ਼ਨੀਵਾਰ ਸ਼ਾਮ ਨੂੰ ਇਲਾਜ ਵਿੱਚ ਕਮੀ ਹੋਣ ਅਤੇ ਜ਼ਿਆਦਾ ਖ਼ਰਚਾ ਵਸੂਲਣ ਦੇ ਦੋਸ਼ ਲਗਾਏ ਸਨ। ਡਿਪਟੀ ਕਮਿਸ਼ਨਰ ਨੇ ਐਸਡੀਐਮ, ਡੀਐਸਪੀ ਅਤੇ ਐਸਐਮਓ ਦੀ ਤਿੰਨ ਮੈਂਬਰੀ ਕਮੇਟੀ ਨੂੰ ਜਾਂਚ ਸੌਂਪੀ ਸੀ ਅਤੇ 24 ਘੰਟਿਆਂ ਵਿੱਚ ਲਿਖਤੀ ਰਿਪੋਰਟ ਮੰਗੀ ਸੀ।

  LEAVE A REPLY

  Please enter your comment!
  Please enter your name here