ਲੁਧਿਆਣਾ ’ਚ ਤੇਜ਼ਧਾਰ ਹਥਿਆਰਾਂ ਨਾਲ ਨਾਬਾਲਿਗ ਦੀ ਹੱਤਿਆ, ਇਕ ਮੁਲਜ਼ਮ ਗ੍ਰਿਫ਼ਤਾਰ

  0
  55

  ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

  ਸੰਜੇ ਗਾਂਧੀ ਕਾਲੋਨੀ ਇਲਾਕੇ ’ਚ 17 ਸਾਲਾਂ ਨਾਬਾਲਿਗ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਨਾਬਾਲਿਗ ਦੀ ਪਛਾਣ 17 ਸਾਲਾਂ ਕਰਨ ਯਾਦਵ ਦੇ ਰੂਪ ’ਚ ਹੋਈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਚਾਰਾਂ ਮੁਲਜ਼ਮਾਂ ਦਾ ਸੀਸੀਟੀਵੀ ਫੁਟੇਜ ਚੈੱਕ ਕਰ ਕੇ ਉਨ੍ਹਾਂ ’ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਤਿੰਨ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਐਤਵਾਰ ਰਾਤ 10.00 ਵਜੇ ਦੀ ਦੱਸੀ ਜਾ ਰਹੀ ਹੈ।

  ਓਵਰਲਾਕ ਦਾ ਕੰਮ ਕਰਨ ਵਾਲਾ ਕਰਨ ਯਾਦਵ ਆਪਣੇ ਘਰ ’ਚ ਖਾਣਾ ਖਾ ਰਿਹਾ ਸੀ। ਇਸੇ ਦੌਰਾਨ ਉਸ ਨੂੰ ਕਿਸੇ ਦਾ ਫ਼ੋਨ ਆਇਆ। ਫ਼ੋਨ ’ਚ ਗੱਲ ਕਰਦੇ ਹੋਏ ਦੋਵਾਂ ਪਾਸਿਓਂ ਗਾਲੀ-ਗਲੋਚ ਹੋਇਆ। ਓਧਰੋਂ ਗੱਲ ਕਰਨ ਵਾਲੇ ਨੌਜਵਾਨ ਨੇ ਉਸ ਨੂੰ ਬਾਹਰ ਗਲੀ ’ਚ ਮੰਦਿਰ ਦੇ ਕੋਲ ਬੁਲਾਇਆ। ਜਿਥੇ ਪਹਿਲਾਂ ਤੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਚਾਰ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਟ-ਕੁੱਟ ਕੇ ਬੇਰਹਿਮੀ ਨਾਲ ਉਸ ਦੀ ਹੱਤਿਆ ਕਰ ਕੇ ਫਰਾਰ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

  LEAVE A REPLY

  Please enter your comment!
  Please enter your name here