ਰਾਹਤ ਵਾਲੀ ਖ਼ਬਰ, ਦੇਸ਼ ‘ਚ 88 ਦਿਨਾਂ ਬਾਅਦ ਆਏ ਕੋਰੋਨਾ ਦੇ ਸਭ ਤੋਂ ਘੱਟ ਕੇਸ

    0
    154

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤ ਵਿਚ ਕੋਰੋਨਾਵਾਇਰਸ ਦੇ ਕੇਸਾਂ ਵਿਚ ਕਮੀ ਆਈ ਹੈ। ਐਤਵਾਰ ਨੂੰ ਦੇਸ਼ ਵਿਚ ਤਕਰੀਬਨ 53,000 ਕੇਸ ਸਾਹਮਣੇ ਆਏ ਹਨ, ਜਦੋਂ ਕਿ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਦੌਰਾਨ 78,000 ਤੋਂ ਵੱਧ ਲੋਕਾਂ ਨੂੰ ਠੀਕ ਹੋਣ ਪਿੱਛੋਂ ਛੁੱਟੀ ਦਿੱਤੀ ਗਈ।

    ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਦੇ ਕੁੱਲ 53,256 ਨਵੇਂ ਕੇਸ ਸਾਹਮਣੇ ਆਏ ਅਤੇ 1,422 ਲੋਕਾਂ ਦੀ ਮੌਤ ਹੋ ਗਈ। ਉਥੇ 78,190 ਡਿਸਚਾਰਜ ਵੀ ਹੋਏ। ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਇਸ ਵੇਲੇ 7,02,887 ਸਰਗਰਮ ਕੇਸ ਹਨ, ਜਦੋਂ ਕਿ ਹੁਣ ਤੱਕ 2,88,44,199 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ।ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ 3,88,135 ਹੋ ਗਈ ਹੈ। ਦੇਸ਼ ਵਿਚ ਹੁਣ ਤੱਕ ਕੁਲ 2,99,35,221 ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸਾਂ ਵਿਚੋਂ, 2.44 ਪ੍ਰਤੀਸ਼ਤ ਐਕਟਿਵ ਕੇਸ, 96.27 ਪ੍ਰਤੀਸ਼ਤ ਡਿਸਚਾਰਜ ਅਤੇ 1.29% ਮੌਤ ਹੋ ਚੁੱਕੀ ਹੈ।

    ਟੀਕਾਕਰਨ ਦੀ ਗੱਲ ਕਰੀਏ ਤਾਂ ਦੇਸ਼ ਵਿਚ 21 ਜੂਨ ਦੀ ਰਾਤ 8 ਵਜੇ ਤੱਕ 28,00,36,898 ਵੈਕਸੀਨੇਸ਼ਨ ਹੋਇਆ ਹੈ ਜਿਸ ਵਿਚ ਐਤਵਾਰ ਨੂੰ ਹੀ 30,39,996 ਖੁਰਾਕਾਂ ਦਿੱਤੀਆਂ ਗਈਆਂ ਸਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ, ਦੇਸ਼ ਵਿੱਚ ਹੁਣ ਤੱਕ ਕੁੱਲ 39,24,07,782 ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਸ ਵਿਚੋਂ 13,88,699 ਲੋਕਾਂ ਦੀ ਐਤਵਾਰ ਨੂੰ ਜਾਂਚ ਕੀਤੀ ਗਈ।

    LEAVE A REPLY

    Please enter your comment!
    Please enter your name here