ਰਾਮਦੇਵ ਬਾਰੇ ਨਰਮ ਪਈ ਆਈਐਮਏ! ਸ਼ਿਕਾਇਤ ਵਾਪਸ ਲੈਣ ਲਈ ਤਿਆਰ, ਰੱਖੀ ਇਹ ਸ਼ਰਤ

  0
  48

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

  ਯੋਗ ਗੁਰੂ ਬਾਬਾ ਰਾਮਦੇਵ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ ਹੁਣ ਆਈਐਮਏ ਦੇ ਕੌਮੀ ਮੁਖੀ ਡਾ. ਜੇਏ ਜੈਲਾਲ ਨੇ ਕਿਹਾ ਕਿ ਆਈਐਮਏ ਰਾਮਦੇਵ ਦੇ ਖ਼ਿਲਾਫ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇ ਬਾਬਾ ਰਾਮਦੇਵ ਆਪਣੀ ਟਿੱਪਣੀ ਨੂੰ ਵਾਪਸ ਲੈਂਦੇ ਹਨ ਤਾਂ ਅਸੀਂ ਉਨ੍ਹਾਂ ਖ਼ਿਲਾਫ਼ ਪੁਲਿਸ ਵਿਚ ਕੀਤੀ ਸ਼ਿਕਾਇਤ ਵਾਪਸ ਲੈ ਲਵਾਂਗੇ।

  ਡਾ. ਜੇਏ ਜੈਲਾਲ ਨੇ ਦੱਸਿਆ, ਅਸੀਂ ਯੋਗਾ ਗੁਰੂ ਬਾਬਾ ਰਾਮਦੇਵ ਦੇ ਬਿਲਕੁਲ ਵਿਰੁੱਧ ਨਹੀਂ ਹਾਂ। ਪਰ ਬਾਬਾ ਰਾਮਦੇਵ ਵੱਲੋਂ ਜਿਸ ਕਿਸਮ ਦਾ ਬਿਆਨ ਦਿੱਤਾ ਗਿਆ ਹੈ, ਉਹ ਕੋਰੋਨਾ ਵੈਕਸੀਨ ਦੇ ਖ਼ਿਲਾਫ਼ ਹੈ। ਬਾਬਾ ਰਾਮਦੇਵ ਦਾ ਬਿਆਨ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਰਿਹਾ ਹੈ। ਸਾਡੀ ਚਿੰਤਾ ਹੋਰ ਵੀ ਵਧ ਗਈ ਹੈ ਕਿਉਂਕਿ ਉਸ ਦੇ ਬਹੁਤ ਸਾਰੇ ਅਨੁਯਾਈ ਹਨ ਅਤੇ ਬਾਬਾ ਰਾਮਦੇਵ ਦੇ ਇਕ ਬਿਆਨ ਦਾ ਉਨ੍ਹਾਂ ‘ਤੇ ਸਿੱਧਾ ਅਸਰ ਪੈਂਦਾ ਹੈ।

  ਦੱਸ ਦਈਏ ਕਿ ਹੁਣ ਆਈਐਮਏ ਦੀ ਉਤਰਾਖੰਡ ਸ਼ਾਖਾ ਨੇ ਪਤੰਜਲੀ ਦੇ ਮੁਖੀ ਰਾਮਦੇਵ ਨੂੰ ਡਾਕਟਰਾਂ ਖਿਲਾਫ ਵਿਵਾਦਿਤ ਬਿਆਨ ਦੇਣ ਲਈ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਨੂੰ ਆਪਣੇ ਬਿਆਨ ਲਈ 15 ਦਿਨਾਂ ਦੇ ਅੰਦਰ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਆਈਐਮਏ ਉਸ ਵਿਰੁੱਧ 1000 ਕਰੋੜ ਰੁਪਏ ਦਾ ਦਾਅਵਾ ਠੋਕਣਗੇ। ਡਾਕਟਰਾਂ ਦੀ ਸੰਸਥਾ ਨੇ ਮੰਗ ਕੀਤੀ ਹੈ ਕਿ ਰਾਮਦੇਵ ਨੂੰ ਇਸ ਬਿਆਨ ਦੇ ਵਿਰੁੱਧ ਲਿਖਤੀ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਇਸ ਦਾਅਵੇ ਨੂੰ ਲਾਉਣਗੇ।

  LEAVE A REPLY

  Please enter your comment!
  Please enter your name here