ਰਵਨੀਤ ਬਿੱਟੂ ਨੇ ਦਿੱਤਾ ਹਰਦੀਪ ਪੁਰੀ ਨੂੰ ਜਵਾਬ, ਪੰਜਾਬ ਨੇ ਵੈਕਸੀਨ ‘ਤੇ ਨਹੀਂ ਕਮਾਇਆ ਮੁਨਾਫ਼ਾ

  0
  51

  ਲੁਧਿਆਣਾ, ਜਨਗਾਥਾ ਟਾਇਮਜ਼: (ਰੁਪਿੰਦਰ)

  ਸੀਨੀਅਰ ਕਾਂਗਰਸੀ ਆਗੂ ਤੇ ਲੁਧਿਆਣਾ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਪੰਜਾਬ ਦੇ ਵੈਕਸੀਨੇਸ਼ਨ ਪ੍ਰੋਗਰਾਮ ‘ਤੇ ਉਠਾਏ ਸਵਾਲ ਦਾ ਜਵਾਬ ਦਿੱਤਾ। ਬਿੱਟੂ ਨੇ ਕਿਹਾ ਕਿ ਪੰਜਾਬ ‘ਚ ਵੈਕਸੀਨ ‘ਤੇ ਪ੍ਰੋਫਿਟ ਕਮਾਉਣ ਦੇ ਦੋਸ਼ ਗ਼ਲਤ ਹਨ। ਕਿਹਾ ਕਿ ਸਰਕਾਰ ਨੇ ਵੈਕਸੀਨ ‘ਤੇ ਕੋਈ ਮੁਨਾਫ਼ਾ ਨਹੀਂ ਕਮਾਇਆ ਹੈ। ਨਿੱਜੀ ਹਸਪਤਾਲਾਂ ਵੱਲੋਂ ਦਿੱਤੀ ਗਈ ਰਕਮ ਨੂੰ ਸਟੇਟ ਵੈਕਸੀਨੇਸ਼ਨ ਫੰਡ ‘ਚ ਜਮ੍ਹਾਂ ਕਰਵਾਇਆ ਗਿਆ ਹੈ ਤਾਂ ਜੋ ਇਸ ਨਾਲ ਵੈਕਸੀਨ ਦੀ ਖ਼ਰੀਦ ਕੀਤੀ ਜਾ ਸਕੇ। ਸੂਬੇ ਦੇ ਹਰੇਕ ਨਾਗਰਿਕ ਨੂੰ ਮੁਫ਼ਤ ਵੈਕਸੀਨ ਲਗਾਉਣ ਲਈ ਵਚਨਬੱਧ ਹੈ।

  ਬਿੱਟੂ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਆਧਾਰਹੀਣ ਗੱਲਾਂ ਕਰ ਰਹੇ ਹਨ। ਕਿਹਾ ਕਿ ਕੇਂਦਰ ਸਰਕਾਰ ਸੂਬੇ ਨੂੰ ਮੰਗ ਦੇ ਅਨੁਸਾਰ ਵੈਕਸੀਨ ਦੀ ਸਪਲਾਈ ਨਹੀਂ ਕਰ ਪਾ ਰਹੀ ਹੈ। ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਪੁਣੇ ਨੂੰ ਵੀ ਆਰਡਰ ਦਿੱਤਾ ਸੀ, ਬਾਵਜੂਦ ਇਸ ਦੇ ਉੱਥੋਂ ਵੀ ਵੈਕਸੀਨ ਨਹੀਂ ਮਿਲੀ। ਕੇਂਦਰ ਸਰਕਾਰ ਦੇਸ਼ ਦੇ ਸੂਬਿਆਂ ‘ਚ ਮੰਗ ਅਨੁਸਾਰ ਵੈਕਸੀਨ ਦੀ ਸਪਲਾਈ ਕਰਨ ਵਿਚ ਫੇਲ੍ਹ ਸਾਬਿਤ ਹੋਈ ਹੈ। ਦੇਸੀ ਤੇ ਵਿਦੇਸ਼ੀ ਵੈਕਸੀਨ ਦੀ ਸਪਲਾਈ ‘ਤੇ ਸਿੱਧਾ ਕੇਂਦਰ ਸਰਕਾਰ ਦਾ ਹੀ ਕੰਟਰੋਲ ਹੈ।

  ਉਨ੍ਹਾਂ ਨੇ ਕਿਹਾ ਕਿ ਕੋਵੀਸ਼ੀਲਡ ਤੇ ਕੋਵੈਕਸੀਨ ਦੀ ਉਤਪਾਦਨ ਸਮਰੱਥਾ ਨੂੰ ਸਮਾਂ ਰਹਿੰਦੇ ਵਧਾਉਣ ਲਈ ਕੇਂਦਰ ਨੇ ਠੋਸ ਉਪਾਅ ਨਹੀਂ ਕੀਤਾ। ਬਿੱਟੂ ਨੇ ਕਿਹਾ ਕਿ ਹੁਣ ਤਕ ਸੂਬੇ ਨੂੰ ਕੋਵੀਸ਼ੀਲਡ ਦੀ 4.29 ਲੱਖ ਡੋਜ਼ ਹੀ ਮਿਲੀ ਹੈ। ਜਦਕਿ ਸੂਬੇ ਨੇ ਹੁਣ ਤਕ ਤੀਹ ਲੱਖ ਕੋਵੀਸ਼ੀਲਡ ਦਾ ਆਰਡਰ ਦਿੱਤਾ ਹੈ। ਪੰਜਾਬ ਸਰਕਾਰ ਨੇ 5.43 ਲੱਖ ਡੋਜ਼ ਲਈ 18.27 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 6.88 ਲੱਖ ਡੋਜ਼ ਹੋਰ ਮੰਗਵਾਉਣ ਲਈ ਐਡਵਾਂਸ ਵਿਚ 22.88 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ। ਇਸ ਡੋਜ਼ ਦੀ ਖੇਪ ਹਾਲੇ ਤਕ ਨਹੀਂ ਮਿਲੀ ਹੈ।

  ਬਿੱਟੂ ਨੇ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਨੂੰ ਕੋਵਿਡ ਵੈਕਸੀਨ ਦੀ ਭਰਪੂਰ ਡੋਜ਼ ਮਿਲ ਰਹੀ ਹੈ। ਯੂਪੀ ਦੇ ਸਟਾਕ ‘ਚ ਵੈਕਸੀਨ ਦੀ 25 ਲੱਖ ਡੋਜ਼ ਪਈ ਹੈ। ਇਸ ਤੋਂ ਬਾਅਦ ਗੁਜਰਾਤ ਤੇ ਮੱਧ ਪ੍ਰਦੇਸ਼ ‘ਚ ਵੀ ਵੈਕਸੀਨ ਦਾ ਪੂਰਾ ਸਟਾਕ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਇਕ ਜੂਨ ਤਕ ਪੰਜਾਬ ਵਿਚ 14.13 ਫ਼ੀਸਦ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਇਹ ਗੁਆਂਢੀ ਮੁਲਕਾਂ ਦੇ ਮੁਕਾਬਲੇ ਘੱਟ ਹੈ ਕਿਉਂਕਿ ਪੰਜਾਬ ਨੂੰ ਕਾਫੀ ਘੱਟ ਵੈਕਸੀਨ ਮਿਲ ਰਹੀ ਹੈ। ਸਾਫ਼ ਹੈ ਕਿ ਪੰਜਾਬ ਨਾਲ ਕੇਂਦਰ ਸਰਕਾਰ ਮਤਰੇਆ ਵਿਹਾਰ ਕਰ ਰਹੀ ਹੈ।

  LEAVE A REPLY

  Please enter your comment!
  Please enter your name here